ਪੰਜੇ ਕੇ ਉਤਾੜ ਦੀ ਨਵੀਂ ਪੰਚਾਇਤ ਨੇ ਪਿੰਡ ਦੇ ਵਿਕਾਸ ਲਈ ਕਾਰਜ ਆਰੰਭੇ

ਗੁਰੂਹਰਸਹਾਏ, 29 ਨਵੰਬਰ ( ਗੁਰਮੀਤ ਸਿੰਘ)। ਪਿੰਡ ਪੰਜੇ ਕੇ ਉਤਾੜ ਨੂੰ ਸੋਹਣਾ ਪਿੰਡ ਬਣਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆ ਨਵੇਂ ਚੁਣੇ ਸਰਪੰਚ ਰਮੇਸ਼ ਕੰਬੋਜ ਸੋਨੂੰ ਵੱਲੋਂ ਪਿੰਡ ਦੇ ਵਿਕਾਸ ਲਈ ਕਦਮ ਪੁੱਟਦਿਆ ਕਾਰਜ ਆਰੰਭ ਦਿੱਤੇ ਹਨ, ਜਿਸ ਲਈ ਸਭ ਤੋਂ ਪਹਿਲਾਂ ਸਫਾਈ ਅਭਿਆਨ ਚਲਾਉਂਦਿਆਂ ਨਰੇਗਾ ਮਜ਼ਦੂਰਾਂ ਕੋਲੋਂ ਸਰਕਾਰੀ ਹਸਪਤਾਲ ਦੀ ਸਫਾਈ ਕਰਵਾਈ ਗਈ। ਸਰਪੰਚ ਰਮੇਸ਼ ਕੰਬੋਜ ਨੇ ਕਿਹਾ ਕਿ ਇਸ ਸਫਾਈ ਅਭਿਆਨ ਨਾਲ ਜਿੱਥੇ ਨਰੇਗਾ ਮਜ਼ਦੂਰਾਂ ਨੂੰ ਰੁਜਗਾਰ ਮਿਲਿਆ ਹੈ ਉੱਥੇ ਹੀ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਪਿੰਡ ਦਾ ਹਸਪਤਾਲ ਵੀ ਸਾਫ ਸੁਥਰਾ ਹੋ ਗਿਆ ਹੈ ਅਤੇ ਜਲਦ ਪਿੰਡ ਵਿੱਚ ਵਿਕਾਸ ਕਾਰਜ ਰਫਤਾਰ ਫੜ ਲੈਣਗੇ। ਸਰਪੰਚ ਰਮੇਸ਼ ਕੰਬੋਜ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਪਿੰਡ ਦੇ ਵਿਕਾਸ ਦੇ ਜੋ ਕੰਮ ਵੀ ਦੱਸੇ ਹਨ ਉਹਨਾਂ ਨੂੰ ਸਮੇਂ ਸਮੇਂ ਤੇ ਜਰੂਰ ਕਰਵਾਇਆ ਜਾਵੇਗਾ ਅਤੇ ਉਹਨਾਂ ਦੀ ਪੰਚਾਇਤ ਦੇ ਹੁੰਦਿਆਂ ਇੱਕ ਦਿਨ ਅਜਿਹਾ ਆਵੇਗਾ ਕਿ ਪਿੰਡ ਪੰਜੇ ਕੇ ਉਤਾੜ ਜ਼ਿਲ੍ਹੇ ਦਾ ਸਭ ਤੋਂ ਸੁੰਦਰ ਅਤੇ ਵਧੀਆ ਪਿੰਡ ਅਖਵਾਇਆ ਕਰੇਗਾ। ਇਸ ਮੌਕੇ ਪਰਮਜੀਤ ਵਿਨਾਇਕ, ਚੰਦਰ ਵਿਨਾਇਕ, ਹਰਭਜਨ ਲਾਲ ਮਰੋਕ ,ਵਪਾਰ ਮੰਡਲ ਪੰਜੇ ਕੇ ਉਤਾੜ ਦੇ ਪ੍ਰਧਾਨ ਵਕੀਲ ਭਠੇਜਾ, ਰੋਸ਼ਨ ਲਾਲ ਭਠੇਜਾ ਜ਼ਿਲਾ ਵਾਇਸ ਪ੍ਰਧਾਨ,ਹਰੀ ਚੰਦ ਸਾਬਕਾ ਸਰਪੰਚ,ਮੁਰਾਰੀ ਲਾਲ ਨੰਬਰਦਾਰ ,ਸਗਨ ਲਾਲ ਮਰੋਕ,ਪਵਨ ਕੁਮਾਰ ,ਸੁਮੀਤ ਢੋਟ,ਅਭੀਸ਼ੇਕ ਢੋਟ,ਦੀਪਕ ਭਠੇਜਾ, ਰਾਜੂ ਹਾਂਡਾ,ਦਾਨਾ ਰਾਮ ਕਾਮਰੇਡ, ਬੱਬੂ ਬੱਟੀ, ਸੁੱਖਦੇਵ ਬੱਟੀ ,ਸਾਜਨ ਵਿਨਾਇਕ ,ਪਰਮਜੀਤ ਮੁਨੀਮ, ਬਚਨ ਮੁਜੈਦੀਆ,ਪਰਮਜੀਤ ਸਿੰਘ ਮੈਂਬਰ, ਗੁਰਮੇਜ ਸਿੰਘ ਲਾਡੀ, ਰਾਜ ਸਿੰਘ ਮੈਂਬਰ, ਜੋਗਿੰਦਰ ਸਿੰਘ ਮੈਂਬਰ ਪੰਚਾਇਤ, ਜੰਗੀਰ ਸਿੰਘ ਮੈਂਬਰ ,ਸੁਨੀਲ ਮੈਬਰ ਪੰਚਾਇਤ, ਸੁੱਖਦੇਵ ਮੈਬਰ ,ਹਰਮੀਤ ਵਿਨਾਇਕ ,ਗੁਰਮੀਤ ਸਿੰਘ ਪ੍ਰਧਾਨ ਬਾਬਾ ਸੂਰਜ,ਭਜਨ ਸਿੰਘ ਰਾਜਪੂਤ ਆਦਿ ਪਿੰਡ ਵਾਸੀ ਹਾਜ਼ਰ ਸਨ।

Share it...

Leave a Reply

Your email address will not be published. Required fields are marked *