ਗੁਰੂਹਰਸਹਾਏ, 25 ਨਵੰਬਰ, ( ਗੁਰਮੀਤ ਸਿੰਘ)। ਡੇਰਾ ਸ਼੍ਰੀ ਭਜਨਗੜ੍ਹ ਦੇ ਸੰਸਥਾਪਕ ਬਾਬਾ ਵਚਨ ਸਿੰਘ ਜੀ ਅਤੇ ਸਮੂਹ ਸੰਤਾਂ ਦੀ ਸਲਾਨਾ ਬਰਸੀ ਸ਼ਰਧਾ ਤੇ ਸਤਿਕਾਰ ਸਾਹਿਤ ਮਨਾਈ ਜਾ ਰਹੀ ਹੈ, ਬਰਸੀ ਦੇ ਸਬੰਧ ਵਿਚ 6 ਨਵੰਬਰ ਤੋਂ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਕੀਤੀ ਗਈ ਸੀ, ਜਿਸ ਦੇ ਭੋਗ 26 ਨਵੰਬਰ ਸਵੇਰੇ 11 ਪਾਏ ਜਾਣਗੇ। ਇਸ ਉਪਰੰਤ ਸਾਰਾ ਦਿਨ ਰਾਗੀ ਢਾਡੀ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕਰਨਗੇ। ਇਸ ਮੌਕੇ ਡੇਰਾ ਸ਼੍ਰੀ ਭਜਨਗੜ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਥਿੰਦ ਨੇ ਦੱਸਿਆ ਕਿ ਸਮਾਗਮ ਦੀ ਸਮਾਪਤੀ ਉਪਰੰਤ 8ਵੇਂ ਵਾਲੀਵਾਲ ਸ਼ੂਟਿੰਗ ਟੂਰਨਾਮੈਂਟ ਵੀ ਕਰਵਾਏ ਜਾ ਰਹੇ ਹਨ, ਜਿਸ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਵਾਲੀਵਾਲ ਦੀਆ ਸਟਾਰ ਖਿਡਾਰੀਆ ਦੀ ਟੀਮਾ ਹਿੱਸਾ ਲੈਣਗੀਆ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਡੇਰਾ ਸ੍ਰੀ ਭਜਨਗਡ਼੍ਹ ਦੀ ਕਾਫ਼ੀ ਮਾਨਤਾ ਹੈ ਬਰਸੀ ਦੇ ਸਮਾਗਮ ਤੇ ਇਲਾਕੇ ਅਤੇ ਦੂਰ ਦੁਰਾਡੇ ਪਿੰਡਾਂ ਸ਼ਹਿਰਾਂ ਤੋਂ ਇਲਾਵਾ ਬਾਹਰਲੇ ਰਾਜਾਂ ਤੋਂ ਵੀ ਸੰਗਤਾਂ ਨਤਮਸਤਕ ਹੁੰਦੀਆਂ ਹਨ।
Related Posts
ਗੁਰੂਹਰਸਹਾਏ ‘ਚ ਸ਼ਰਧਾ ਨਾਲ ਮਨਾਇਆ ਗਿਆ ਗੁਰਪੁਰਬ
- Guruharsahailive
- November 15, 2024
- 0
ਪੰਜੇ ਕੇ ਉਤਾੜ ਦੀ ਨਵੀਂ ਪੰਚਾਇਤ ਨੇ ਪਿੰਡ ਦੇ ਵਿਕਾਸ ਲਈ ਕਾਰਜ ਆਰੰਭੇ
- Guruharsahailive
- November 29, 2024
- 0