ਗੁਰੂਹਰਸਹਾਏ, 20 ਨਵੰਬਰ ( ਗੁਰਮੀਤ ਸਿੰਘ )। ਗੁਰੂਹਰਸਾਏ ਤੋਂ ਚਾਰ ਵਾਰ ਵਿਧਾਇਕ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਆਗੂ ਅੱਜ ਆਪਣੇ ਜੱਦੀ ਪਿੰਡ ਮੋਹਨ ਕੇ ਉਤਾੜ ਵਿਖੇ ਪੁੱਜੇ । ਇਸ ਮੌਕੇ ਉਹਨਾਂ ਨੇ ਆਪਣੀ ਮਾਤਾ ਦੇ ਜਨਮ ਦਿਨ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਗੱਲਬਾਤ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਉਹਨਾਂ ਦੇ ਮਾਤਾ ਦਾ ਜਨਮ ਦਿਨ ਹਰ ਸਾਲ ਉਹ ਮਨਾਉਂਦੇ ਹਨ ਚਾਹੇ ਉਹ ਚੰਡੀਗੜ੍ਹ ਹੋਣ ਚਾਹੇ ਫਿਰੋਜ਼ਪੁਰ ਚਾਹੇ ਗੁਰੂਹਰਸਾਏ ਜਿੱਥੇ ਹੋਣ ਉਥੇ ਲੰਗਰ ਉਹਨਾਂ ਵੱਲੋਂ ਲਗਾਇਆ ਜਾਂਦਾ ਹੈ। ਰਾਣਾ ਗੁਰਮੀਤ ਸਿੰਘ ਸੋਢੀ ਨੇ ਜਿਮਨੀ ਚੋਣਾਂ ‘ਚ ਅੱਜ ਹੋਈ ਵੋਟਿੰਗ ਤੋਂ ਬਾਅਦ ਗੁਰੂਹਰਸਹਾਏ ਲਾਈਵ ਤੇ ਇਸ ਗੱਲ ਦਾ ਵੱਡਾ ਦਾਅਵਾ ਕੀਤਾ ਕਿ ਚਾਰ ਸੀਟਾਂ ਵਿੱਚੋਂ ਦੋ ਸੀਟਾਂ ਤੇ ਭਾਜਪਾ ਚੰਗਾ ਬਹੁਮਤ ਲਵੇਗੀ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਅੰਦਰ ਭਾਜਪਾ ਦਾ ਗਰਾਫ ਦਿਨੋ ਦਿਨ ਵੱਧ ਰਿਹਾ। ਪਿੰਡਾਂ ਦੇ ਵਿੱਚ ਲੋਕ ਵੱਡੀ ਗਿਣਤੀ ਨਾਲ ਉਹਨਾਂ ਸ਼ਾਮਿਲ ਹੋ ਰਹੇ ਹਨ 2027 ਤੱਕ ਭਾਜਪਾ ਪੰਜਾਬ ਵਿੱਚ ਆਪਣਾ ਪੂਰਾ ਆਧਾਰ ਬਣਾ ਲਏ ਗਈ ਤੇ ਆਪਣੀ ਸਰਕਾਰ ਬਣਾਵੇਗੀ ਰਾਣਾ ਸੋਣੀ ਨੇ ਦਾਅਵਾ ਕੀਤਾ ਕਿ ਭਾਜਪਾ ਵੱਲ ਹੁਣ ਲੋਕਾਂ ਦਾ ਰੁੱਖ ਹੋ ਚੁੱਕਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਵਿੱਕੀ ਸਿੱਧੂ, ਦਵਿੰਦਰ ਸਿੰਘ ਜੰਗ, ਰਾਜਾ ਕੁਮਾਰ, ਰਜਿੰਦਰ, ਅਨਿਲਜੀਤ ਸਿੰਘ ਬੇਦੀ, ਬਿਕਰਮਜੀਤ ਸਿੰਘ ਬੇਦੀ, ਅੰਮ੍ਰਿਤਪਾਲ ਸਿੰਘ ਤੇ ਕਈ ਹੋਰ ਭਾਜਪਾ ਆਗੂ ਹਾਜ਼ਰ ਸਨ।
Related Posts
ਡੀ. ਜੀ. ਪੀ. ਵਲੋਂ ਪਰਸ਼ੋਤਮ ਸਿੰਘ ਬੱਲ ਨੂੰ ਐਸ. ਪੀ. ਬਣਨ ਤੇ ਲਗਾਈ ਫ਼ੀਤੀ
- ruhaniwebdesign
- October 25, 2024
- 0
ਭੋਲੂ ਹਾਂਡਾ ਦੇ ਇਲਾਜ਼ ਲਈ ਰਮਿੰਦਰ ਆਵਲਾ ਨੇ ਪਰਿਵਾਰ ਨੂੰ ਸੌਪਿਆ 1 ਲੱਖ ਦਾ ਚੈੱਕ
- Guruharsahailive
- December 19, 2024
- 0
ਗੁਰੂਹਰਸਹਾਏ ਦੇ ਪਿੰਡਾਂ ‘ਚ ਭਲਕੇ ਬਿਜਲੀ ਰਹੇਗੀ ਬੰਦ
- Guruharsahailive
- November 26, 2024
- 0