ਭੋਲੂ ਹਾਂਡਾ ਦੇ ਇਲਾਜ਼ ਲਈ ਰਮਿੰਦਰ ਆਵਲਾ ਨੇ ਪਰਿਵਾਰ ਨੂੰ ਸੌਪਿਆ 1 ਲੱਖ ਦਾ ਚੈੱਕ

ਗੁਰੂਹਰਸਹਾਏ, 19 ਦਸੰਬਰ (ਗੁਰਮੀਤ ਸਿੰਘ)। ਮਾਨਵਤਾ ਭਲਾਈ ਦੇ ਹਿੱਤ ਲਈ ਲਗਾਤਾਰ ਅੱਗੇ ਵੱਧ ਰਹੇ ਸਾਬਕਾ ਵਿਧਾਇਕਾ ਅਤੇ ਉਦਯੋਗਪਤੀ ਰਮਿੰਦਰ ਆਵਲਾ ਵੱਲੋਂ ਇੱਕ ਵਾਰ ਫਿਰ ਮਾਨਵਤਾ ਦੀ ਭਲਾਈ ਲਈ ਇੱਕ ਵੱਡਾ ਕੰਮ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇੱਕ ਭਿਆਨਕ ਬਿਮਾਰੀ ਤੋਂ ਪੀੜ੍ਹਤ ਨੌਜਵਾਨ ਭੋਲੂ ਹਾਂਡਾ ਜੋ ਪਿਛਲੇ ਲੰਮੇ ਸਮੇਂ ਤੋਂ ਆਰਥਿਕ ਤੰਗੀ ਦੇ ਕਾਰਨ ਇਲਾਜ਼ ਨੂੰ ਤਰਸ ਰਿਹਾ ਹੈ, ਜਿਸ ਦੀ ਮੱਦਦ ਦੀ ਗੁਹਾਰ ਪੀੜ੍ਹਤ ਨੌਜਵਾਨ ਦੇ ਪਰਿਵਾਰ ਵੱਲੋਂ ਗੁਰੂਹਰਸਹਾਏ ਲਾਇਵ ਜ਼ਰੀਏ ਲੋਕਾਂ ਕੋਲ ਕੀਤੀ ਸੀ, ਜਿਸ ਮਗਰੋਂ ਅੱਜ ਰਮਿੰਦਰ ਆਵਲਾ ਇਸ ਪਰੀਵਾਰ ਦੇ ਘਰ ਪਹੁੰਚੇ ਅਤੇ ਪੀੜ੍ਹਤ ਨੌਜਵਾਨ ਦੇ ਇਲਾਜ਼ ਲਈ ਪਰਿਵਾਰ ਨੂੰ ਇੱਕ ਲੱਖ ਰੁਪਏ ਦਾ ਚੈੱਕ ਦਿੱਤਾ, ਜਿਸ ‘ਤੇ ਪਰਿਵਾਰ ਨੇ ਉਹਨਾਂ ਦਾ ਧੰਨਵਾਦ ਕੀਤਾ।

Share it...

Leave a Reply

Your email address will not be published. Required fields are marked *