ਗੁਰੂਹਰਸਹਾਏ, 20 ਦਸੰਬਰ ( ਗੁਰਮੀਤ ਸਿੰਘ)। ਪੰਜਾਬ ਵਿੱਚ ਹੁਣ ਕੜਾਕੇ ਦੀ ਸਰਦੀ ਪੈ ਰਹੀ ਹੈ ਜਿਸ ਦੇ ਚੱਲਦਿਆਂ ਦਸੰਬਰ ਮਹੀਨੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂਹਰਸਹਾਏ ਦੇ ਗਊਸ਼ਾਲਾ ਵਿੱਚ ਗਊਆਂ ਭਿਅੰਕਰ ਬਿਮਾਰੀ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਗਈਆਂ ਹਨ ਅਤੇ ਬਿਮਾਰੀ ਕਾਰਨ ਗਾਵਾਂ ਆਪਣੇ ਆਪ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਸਮਾਜ ਸੇਵੀ ਰਜਿੰਦਰ ਚੌਧਰੀ ਨੇ ਦੱਸਿਆ ਕਿ ਪੋਹ ਦਾ ਮਹੀਨਾ ਸ਼ੁਰੂ ਹੁੰਦਾ ਤਾ ਇਹਨਾਂ ਨੂੰ ਗਾਵਾਂ ਵਿੱਚ ਇਨਫੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ, ਜਿਸ ਕਾਰਨ ਗਾਵਾਂ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਹੜੀ ਇੱਕ ਵਾਰੀ ਡਿੱਗ ਪੈਂਦੀ ਹੈ ਤਾਂ ਉਹ ਗਾਵਾਂ ਦੁਬਾਰਾ ਖੜ੍ਹੀਆਂ ਨਹੀਂ ਹੁੰਦੀਆਂ ਅਤੇ ਉਹ ਮਰ ਜਾਂਦੀਆਂ ਹਨ । ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਇਹਨਾਂ ਦਿਨਾਂ ‘ਚ ਹਰਾ ਚਾਰਾ ਬਹੁਤ ਮਹਿੰਗਾ ਹੋ ਜਾਂਦਾ ਹੈ 400 ਰੁਪਏ ਕੁਇੰਟਲ ਦੇ ਕਰੀਬ ਪੱਠੇ ਦਾ ਰੇਟ ਪਹੁੰਚ ਗਿਆ, ਜਿਸ ਲਈ ਦਾਨੀ ਸੱਜਣਾਂ ਨੂੰ ਵੱਧ ਚੜ ਕੇ ਗਊਸ਼ਾਲਾ ਨੂੰ ਦਾਨ ਕਰਨਾ ਚਾਹੀਦਾ ਹੈ ਤਾਂ ਕਿ ਗਊਸ਼ਾਲਾ ਨੂੰ ਸੰਭਾਲਿਆ ਜਾਵੇ