ਆਮ ਆਦਮੀ ਪਾਰਟੀ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ਼ ਕੀਤਾ ਗਿਆ ਪ੍ਰਦਰਸ਼ਨ

ਫਿਰੋਜ਼ਪੁਰ, 20 ਦਸੰਬਰ ( ਰਜਿੰਦਰ ਕੰਬੋਜ਼)। ਆਮ ਆਦਮੀ ਪਾਰਟੀ ਹਾਈਕਮਾਂਡ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਜੀ ਖਿਲਾਫ਼ ਬੋਲੀ ਭੱਦੀ ਸ਼ਬਦਾਵਲੀ ਦੇ ਖਿਲਾਫ਼ ਪੰਜਾਬ ਭਰ ਵਿੱਚ ਜ਼ਿਲ੍ਹਾਂ ਪੱਧਰੀ ਰੋਸ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ, ਜਿਸ ਅਨੁਸਾਰ ਅੱਜ ਡੀਸੀ ਦਫ਼ਤਰ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਮਲਕੀਤ ਥਿੰਦ ਦੀ ਅਗਵਾਈ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ, ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ, ਵਿਧਾਇਕ ਜ਼ੀਰਾ ਨਰੇਸ਼ ਕਟਾਰਿਆ ਵੀ ਵਿਸ਼ੇਸ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਬੋਲਦਿਆ ਵੱਖ-ਵੱਖ ਬੁਲਾਰਿਆ ਨੇ ਭਾਜਪਾ ਸਰਕਾਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬਾਬਾ ਸਾਹਿਬ ਦੀ ਸ਼ਾਨ ਖਿਲਾਫ਼ ਵਰਤੀ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਅਤੇ ਇਹਨਾਂ ਦੀ ਲੀਡਰਾਂ ਨੇ ਇਹ ਠੇਕਾ ਲੈ ਰੱਖਿਆ ਹੈ ਕਿ ਕਿਸੇ ਧਰਮ ਜਾਂ ਕਿਸੇ ਵੀ ਮਹਾਨ ਸ਼ਖਸ਼ੀਅਤ ਦੇ ਖਿਲਾਫ਼ ਜਦ ਮਰਜ਼ੀ ਬੋਲ ਸਕਦੇ ਹਨ। ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਦੇਸ਼ ਦੀ ਸੰਵਿਧਾਨ ਲਿਖਿਆ ਹੈ ਉਹਨਾਂ ਨੇ ਆਮ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਇਆ ਅਤੇ ਆਮ ਲੋਕਾਂ ਨੂੰ ਵੋਟ ਦਾ ਅਧਿਕਾਰ ਦਿਵਾਇਆ ਅਤੇ ਇਹ ਗੱਲ ਦੱਸੀ ਕਿ ਵੋਟ ਦਾ ਅਧਿਕਾਰ ਹਰੇਕ ਦਾ ਬਰਾਬਰ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਨੇ ਬਾਬਾ ਸਾਹਿਬ ਨੂੰ ਵੱਡਾ ਸਨਮਾਨ ਦਿੰਦਿਆ ਉਹਨਾਂ ਦੀ ਤਸਵੀਰ ਹਰੇਕ ਸਰਕਾਰੀ ਦਫ਼ਤਰ ਵਿੱਚ ਲਗਵਾਉਣੀ ਜ਼ਰੂਰੀ ਕੀਤੀ ਪਰ ਦੂਜੇ ਪਾਸੇ ਭਾਜਪਾ ਸਰਕਾਰ ਉਹਨਾਂ ਦਾ ਨਿਰਾਦਰ ਕਰ ਰਹੀ ਹੈ। ਬੁਲਾਰਿਆ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਵਾਸੀਆਂ ਤੋਂ ਇਸ ਗੱਲ ਦੀ ਮੁਆਫੀ ਮੰਗੇ ਨਹੀਂ ਤਾਂ ਪਾਰਟੀ ਹਾਈਕਮਾਂਡ ਦੇ ਸੱਦੇ ਤੇ ਅਗਲੇ ਪ੍ਰੋਗਰਾਮ ਵਿੱਚ ਹੋਰ ਵੱਡਾ ਪ੍ਰਦਰਸ਼ਨ ਕਰੇਗੀ। ਇਸ ਮੌਕੇ ਸੀਨੀਅਰ ਆਗੂ ਬੀਬੀ ਭੁਪਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਨਿਸ਼ਾਨ ਸਿੰਘ ਥਿੰਦ, ਹਰਜਿੰਦਰ ਸਿੰਘ ਘਾਂਗਾ, ਜ਼ਿਲ੍ਹਾਂ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ, ਦਰਸ਼ਨ ਸਿੰਘ ਗਰੇਵਾਲ, ਰਣਜੀਤ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਬਲਰਾਜ ਸਿੰਘ ਕਟੋਰਾ, ਡਾਂ. ਅੰਮ੍ਰਿਤ ਸੋਢੀ, ਕੁਲਦੀਪ ਸਮਰਾ, ਬਲਜਿੰਦਰ ਰਾਉ ਕੇ, ਬੇਅੰਤ ਸਿੰਘ, ਬਖਸ਼ੀਸ ਸਿੰਘ, ਸੁਖਦੇਵ ਸਿੰਘ ਜੋਸਨ, ਪਰਮਜੀਤ ਸਿੰਘ ਜੰਮੂ,ਪ੍ਰਗਟ ਸਿੰਘ ਮੱਲ, ਗੁਲਸ਼ਨ ਕੁਮਾਰ, ਵਿਜੈ ਕੁਮਾਰ, ਪਿੱਪਲ ਸਿੰਘ, ਦਿਲਬਾਗ ਸਿੰਘ, ਲਖਵਿੰਦਰ ਸਿੰਘ , ਰਾਜ ਕੁਮਾਰ ਆਦਿ ਆਪ ਵਰਕਰ ਹਾਜ਼ਰ ਸਨ।

Share it...

Leave a Reply

Your email address will not be published. Required fields are marked *