ਗੁਰੂਹਰਸਹਾਏ, 11 ਦਸੰਬਰ (ਗੁਰਮੀਤ ਸਿੰਘ ) । ਗੁਰੂਹਰਸਹਾਏ ਦੇ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਆਫ਼ ਐਮੀਨੈਂਸ ਦੀ ਹੋਣਹਾਰ 11ਵੀ ਕਲਾਸ ਦੀ ਵਿਦਿਆਰਥਣ ਸਮ੍ਰਿਤੀ ਨੇ ਹਾਲ ਹੀ ਵਿੱਚ ਵਾਰਾਨਸੀ ਵਿੱਚ ਹੋਈ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਗੋਲਡ ਮਾਡਲ ਜਿੱਤ ਭਾਰਤ ਦੀ ਝੋਲੀ ਪਾਇਆ । ਮੈਡਲ ਜਿੱਤਣ ਤੋਂ ਬਾਅਦ ਗੁਰੂਹਰਸਹਾਏ ਸਕੂਲ ਪੁੱਜਣ ਤੇ ਸਕੂਲ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਸਦਾ ਮੂੰਹ ਮਿੱਠਾ ਕਰਵਾਇਆ। ਸਕੂਲ ਦੇ ਪ੍ਰਿੰਸੀਪਲ ਕਰਨ ਸਿੰਘ ਧਾਲੀਵਾਲ ਨੇ ਸਮ੍ਰਿਤੀ ਨੂੰ ਇਸ ਗੋਲਡ ਮੈਡਲ ਲੈਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਸਮ੍ਰਿਤੀ ਵਰਗੇ ਬੱਚੇ ਸਾਡੇ ਸਕੂਲ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸਮ੍ਰਿਤੀ ਪੜ੍ਹਾਈ ਵਿੱਚੋਂ ਵੀ ਹੁਸ਼ਿਆਰ ਹੈ ਤੇ ਉਸ ਦੀ ਸਕੂਲ ਸਟਾਫ ਵੱਲੋਂ ਹਮੇਸ਼ਾ ਉਸ ਦੀ ਗੇਮ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਮਦਦ ਕੀਤੀ ਜਾਂਦੀ ਹੈ । ਉਹਨਾਂ ਨੇ ਕਿਹਾ ਕਿ ਸਕੂਲ ਨੂੰ ਸਮ੍ਰਿਤੀ ਤੇ ਬਹੁਤ ਮਾਣ ਹੈ ਤੇ ਆਉਣ ਵਾਲੇ ਸਮੇਂ ‘ਚ ਸਮ੍ਰਿਤੀ ਓਲੰਪਿਕ ਤੱਕ ਜਾ ਕੇ ਸਕੂਲ ਦੇਸ਼ ਆਪਣੇ ਮਾਂ ਬਾਪ ਨਾਮ ਰੋਸ਼ਨ ਕਰੇਗੀ। ਇਸ ਮੌਕੇ ਗੱਲਬਾਤ ਦੌਰਾਨ ਸਮ੍ਰਿਤੀ ਨੇ ਕਿਹਾ ਕਿ ਉਹਨਾਂ ਦਾ ਅਗਲਾ ਟਾਰਗੇਟ ਓਲੰਪਿਕ ਦਾ ਹੈ, ਜਿਸ ਲਈ ਉਹ ਦਿਲ ਤੋਂ ਮਿਹਨਤ ਕਰ ਰਹੀ ਹੈ। ਉਹਨਾਂ ਨੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੀ ਧੰਨਵਾਦ ਕੀਤਾ ਜਿਨਾਂ ਨੇ ਉਸਨੂੰ ਸਪੋਂਸਰ ਕਰਕੇ ਇਸ ਗੇਮ ਲਈ ਵਾਰਾਨਸੀ ਭੇਜਿਆ। ਇਸ ਮੌਕੇ ਸਮ੍ਰਿਤੀ ਦੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
Related Posts
ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ, ਵਿਖੇ 6ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ
- Guruharsahailive
- November 23, 2024
- 0