ਗੁਰੂਹਰਸਹਾਏ, 29 ਨਵੰਬਰ ( ਗੁਰਮੀਤ ਸਿੰਘ ) ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਅਤੇ ਡਾ. ਮੀਨਾਕਸ਼ੀ ਢੀਂਗਰਾ ਜਿਲ੍ਹਾ ਟੀਕਾਕਰਣ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਕਰਨਵੀਰ ਕੌਰ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਗੁਰੂਹਰਸਹਾਏ ਦੀ ਰਹਿਨੁਮਾਈ ਹੇਠ ਸਪੈਸ਼ਲ ਟੀਕਾਕਰਣ ਸੈਸ਼ਨ ਲਗਾਏ ਜਾ ਰਹੇ ਹਨ । ਇਸੇ ਤਹਿਤ ਦਾਣਾ ਮੰਡੀ ਗੁਰੂਹਰਸਹਾਏ ਵਿਖੇ ਸਪੈਸ਼ਲ ਟੀਕਾਕਰਣ ਕੈੰਪ ਲਗਾ ਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਣ ਕੀਤਾ ਗਿਆ । ਇਸ ਮੌਕੇ ਡਾ. ਗੁਰਪ੍ਰੀਤ ਕੰਬੋਜ਼ ਮੈਡੀਕਲ ਅਫਸਰ ਕਮ ਟੀਕਾਕਰਣ ਨੋਡਲ ਅਫਸਰ ਸੀ.ਐਚ.ਸੀ ਗੁਰੂਹਰਸਹਾਏ ਦੁਆਰਾ ਸਟਾਫ਼ ਦੀ ਸੁਪੋਰਟਿਵ ਸੁਪਰਵਿਜਨ ਕੀਤੀ ਗਈ ਅਤੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਪੈਸ਼ਲ ਟੀਕਾਕਰਣ ਕੈਂਪ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਸਲੱਮ ਏਰੀਆ, ਝੁੱਗੀਆਂ-ਝੋਪੜੀਆਂ, ਭੱਠੇ ਆਦਿ ਹਾਈ ਰਿਸਕ ਏਰੀਆ ਕਵਰ ਕੀਤੇ ਜਾ ਰਹੇ ਹਨ । ਜਿਸਦਾ ਮੰਤਵ ਜਨਮ ਤੋਂ 16 ਸਾਲ ਦੀ ਉਮਰ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਣ ਕਰਨਾ ਹੈ ਤਾਂ ਜੋ ਕੋਈ ਵੀ ਲਾਭਪਾਤਰੀ ਟੀਕਾਕਰਣ ਤੋਂ ਵਾਂਝਾ ਨਾ ਰਹੇ । ਸਿਹਤ ਵਿਭਾਗ ਵੱਲੋਂ ਟੀਕਾਕਰਣ ਬਿਲਕੁਲ ਮੁਫਤ ਕੀਤਾ ਜਾਂਦਾ ਹੈ । ਇਹ ਬੱਚਿਆਂ ਨੂੰ ਕਈ ਮਾਰੂ ਰੋਗ ਜਿਵੇਂ ਟੀ.ਬੀ., ਕਾਲਾ ਪੀਲੀਆ, ਦਿਮਾਗੀ ਬੁਖ਼ਾਰ, ਗਲਘੋਟੂ, ਕਾਲੀ ਖੰਘ, ਨਿਮੋਨੀਆ, ਦਸਤ ਰੋਗ, ਖਸਰਾ- ਰੁਬੇਲਾ ਅਤੇ ਟੈਟਨਸ ਤੋਂ ਬਚਾਉਂਦਾ ਹੈ । ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਟੀਕਾਕਰਣ ਸਹੀ ਸਮੇਂ ਤੇ ਸਡਿਊਲ ਮੁਤਾਬਕ ਜਰੂਰ ਕਰਵਾਓ । ਇਸ ਤੋਂ ਇਲਾਵਾ ਬਿੱਕੀ ਕੌਰ ਬੀ.ਈ.ਈ ਨੇ ਗਰਭਵਤੀ ਔਰਤਾਂ ਨੂੰ ਸਮੇਂ-ਸਮੇਂ ਸਿਰ ਹਸਪਤਾਲ ਵਿੱਚ ਰੁਟੀਨ ਚੈੱਕਅਪ ਅਤੇ ਜਣੇਪਾ ਕਰਵਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਮਾਂ ਅਤੇ ਬੱਚਾ ਤੰਦਰੁਸਤ ਰਹਿਣ । ਇਸ ਕੈਂਪ ਵਿੱਚ ਏ.ਐਨ.ਐਮ ਬਕਸੋ ਰਾਣੀ ਦੁਆਰਾ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਣ ਕੀਤਾ ਗਿਆ । ਇਸ ਮੌਕੇ ਕ੍ਰਿਸ਼ਨਾ ਟਰੇੰਡ ਦਾਈ, ਸੋਨੂੰ ਆਸ਼ਾ, ਮਮਤਾ ਆਸ਼ਾ ਹਾਜ਼ਰ ਸਨ ।
Enter