ਫਿਰੋਜ਼ਪੁਰ (ਸਤਪਾਲ ਥਿੰਦ), 27 ਨਵੰਬਰ।
ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਨੇ 21 ਸਾਲਾਂ ਬਾਅਦ ਜਲਿਆਂ ਵਾਲੇ ਬਾਗ ਦਾ ਬਦਲਾ ਲੰਡਨ ਜਾ ਕੇ ਲਿਆ ਸੀ ਤੇ ਅੰਗਰੇਜ਼ੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਉਨ੍ਹਾਂ ਨੂੰ ਚਾਹੁਣ ਵਾਲੇ ਅੱਜ ਵੀ ਉਨਾਂ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਹਾੜੇ ਨੂੰ ਮਨਾ ਰਹੇ ਹਨ। ਇਸੇ ਤਰ੍ਹਾਂ ਹੀ ਫਿਰੋਜ਼ਪੁਰ ਦੀ ਧਰਤੀ ਤੇ ਉਸ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਚੌਂਕ ਦਾ ਆਧੁਨਿਕ ਢੰਗ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਚੌਂਕ ਅਤੇ ਬੁੱਤ 8 ਸਤੰਬਰ ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ, ਜਿਸ ਦੇ ਇੱਕ ਮਾਡਲ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿੰਨੀ ਸੁੰਦਰਤਾ ਨਾਲ ਬਣਿਆ ਇਹ ਬੁੱਤ ਲੋਕ 8 ਦਸੰਬਰ ਨੂੰ ਲੋਕ ਅਰਪਣ ਹੋਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਬੁੱਤ ਦੇ ਨਿਰਮਾਣ ਲਈ ਸੰਗਮਰਮਰ ਦਾ ਇੱਕ ਵੱਡਾ ਪੱਥਰ ਲੈ ਕੇ ਉਸ ਵਿੱਚੋਂ ਹੀ ਤਿਆਰ ਕਰਵਾਇਆ ਗਿਆ ਹੈ ਜਿਸ ਤੇ ਕੀਮਤ 21 ਲੱਖ ਤੋਂ ਵੱਧ ਆਈ ਹੈ ਜਦ ਕਿ ਪੂਰੇ ਚੌਂਕ ਦੇ ਨਵੀਨੀਕਰਨ ਲਈ 35 ਲੱਖ ਦੇ ਕਰੀਬ ਖਰਚ ਆਵੇਗਾ ਅਤੇ ਇਹ ਆਦਮ ਕਦ ਬੁੱਤ ਇੱਕ ਸਮਾਗਮ ਦੌਰਾਨ 8 ਦਸੰਬਰ ਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ ਤੇ ਫਿਰੋਜ਼ਪੁਰ ਦੀ ਇੱਕ ਵਧੀਆ ਦਿੱਖ ਦਿਖਾਈ ਦੇਵੇਗੀ ਬੁੱਤ ਦੀ ਸਥਾਪਨਾ ਤੋਂ ਬਾਅਦ ਰਵਿੰਦਰ ਗਰੇਵਾਲ ਪੰਜਾਬੀ ਲੋਕ ਗਾਇਕ ਸ਼ਹੀਦ ਉਧਮ ਸਿੰਘ ਦੀਆਂ ਵਾਰਾ ਗਾਥਾ ਸੁਣਾ ਕੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ l