ਗੁਰੂਹਰਸਹਾਏ, (ਗੁਰਮੀਤ ਸਿੰਘ), 27 ਨਵੰਬਰ। ਸੋਸ਼ਲ ਮੀਡੀਆ ਤੇ ਵਾਇਰਲ ਹੋਏ ਅੰਮ੍ਰਿਤ ਪਾਲ ਦੇ ਘਰ ਜਿੱਥੇ ਵੱਖ-ਵੱਖ ਸਮਾਜ ਸੇਵੀ ਉਹਨਾਂ ਦੇ ਘਰ ਰਾਸ਼ਨ ਅਤੇ ਹੋਰ ਸਮੱਗਰੀ ਦੇ ਰਹੇ ਹਨ ਉਥੇ ਹੀ ਸਮਾਜ ਸੇਵਾ ‘ਚ ਇੱਕ ਵੱਡਾ ਨਾਮ ਜਾਣੇ ਜਾਂਦੇ ਆਵਲਾ ਪਰਿਵਾਰ ਦੇ ਸਾਬਕਾ ਵਿਧਾਇਕ ਅਤੇ ਉਦਯੋਗਪਤੀ ਰਮਿੰਦਰ ਸਿੰਘ ਆਵਲਾ ਅੱਜ ਆਪਣੇ ਸਾਥੀਆਂ ਸਮੇਤ ਅੰਮ੍ਰਿਤ ਪਾਲ ਦੇ ਘਰ ਪਿੰਡ ਸੈਦੇ ਕੇ ਨੌਲ ਵਿਖੇ ਪੁੱਜੇ ਜਿੱਥੇ ਉਹਨਾਂ ਨੇ ਆਪਣੇ ਨਿੱਜੀ ਫੰਡ ਚੋ 50,000 ਕੈਸ਼ ਅਤੇ ਅੰਮ੍ਰਿਤ ਪਾਲ ਦੇ ਮਾਤਾ ਪਿਤਾ ਨੂੰ ਆਪਣੀਆਂ ਫੈਕਟਰੀਆਂ ‘ਚ ਨੌਕਰੀ ਦੇਣ ਦਾ ਐਲਾਨ ਕੀਤਾ ਤੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਅੰਮ੍ਰਿਤ ਪਾਲ ਵਰਗੇ ਬੱਚੇ ਗਰੀਬੀ ਦੀ ਰੇਖਾ ਹੇਠਾ ਜੀ ਰਹੇ ਹਨ ਉਹਨਾਂ ਨੇ ਅੰਮ੍ਰਿਤ ਪਾਲ ਦੇ ਪਰਿਵਾਰ ਨਾਲ ਗੱਲਬਾਤ ਕਰਨ ਉਪਰੰਤ ਹੀ ਆਪਣੀ ਫਿਰੋਜ਼ਪੁਰ ਵਾਲੀ ਸਥਿਤ ਫੈਕਟਰੀ ‘ਚ ਫੋਨ ਲਗਾ ਕੇ ਅੰਮ੍ਰਿਤ ਪਾਲ ਦੇ ਮਾਤਾ ਤੇ ਪਿਤਾ ਨੂੰ ਦੋਨਾਂ ਜੀਆਂ ਨੂੰ 15-15 ਹਜ਼ਾਰ ਰੁਪਏ ਦੀ ਨੌਕਰੀ ਦੇਣ ਦੀ ਗੱਲ ਕਹੀ ਅਤੇ ਕੱਲ ਤੋਂ ਹੀ ਜੁਆਇਨਿੰਗ ਕਰਨ ਦੀ ਇੱਕ ਲੈਟਰ ਵੀ ਦੇ ਦਿੱਤਾ। ਰਮਿੰਦਰ ਸਿੰਘ ਆਵਲਾ ਦੇ ਇਸ ਕੀਤੇ ਵੱਡੇ ਕਾਰਜ ਦੀ ਚਾਰ ਤਰਫੋਂ ਸ਼ਲਾਘਾ ਹੋ ਰਹੀ ਹੈ।