ਗੁਰੂਹਰਸਹਾਏ, 12 ਨਵੰਬਰ। ( ਗੁਰਮੀਤ ਸਿੰਘ ) ਪਿੰਡ ਜੁਆਏ ਸਿੰਘ ਵਾਲਾ ਵਿੱਚ ਪਹਿਲੀ ਪੰਚਾਇਤ ਦੇ ਸਮੇਂ ਪਿੰਡ ਵਿੱਚ ਆਏ ਖੇਤੀ ਸੰਦਾ ਨੂੰ ਕਥਿਤ ਤੌਰ ‘ਤੇ ਖੁਰਦ ਬੁਰਦ ਕਰਨ ਵਾਲਿਆ ਤੇ ਕਾਰਵਾਈ ਕਰਵਾਉਣ ਵਾਸਤੇ 13 ਨਵੰਬਰ ਨੂੰ ਫਿਰੋਜਪੁਰ-ਫਾਜਿਲਕਾ ਰੋਡ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਭਾਰਤ ਸਭਾ ਦੇ ਜਿਲ੍ਹਾਂ ਮੀਤ ਪ੍ਰਧਾਨ ਜਸਵੰਤ ਸਿੰਘ ਜੁਆਏ ਸਿੰਘ ਵਾਲਾ ਨੇ ਕਿਹਾ ਕਿ ਪਿਛਲੇ ਲੱਗਭੱਗ ਤਿੰਨ ਸਾਲਾ ਤੋ ਪਿੰਡ ਵਿੱਚ ਆਏ ਖੇਤੀਬਾੜੀ ਦੇ ਸੰਦਾਂ ਦੀ ਪਿੰਡ ਦੇ ਸਰਪੰਚ ਤੋ ਮੰਗ ਕਰਦੇ ਆ ਰਹੇ ਹਾਂ ਜਦੋ ਅਸੀ ਖੇਤੀ ਸੰਦਾਂ ਬਾਰੇ ਸਰਪੰਚ ਨਾਲ ਗੱਲਬਾਤ ਕੀਤੀ ਤੇ ਸਰਪੰਚ ਬੀਬੀ ਤੇ ਉਸ ਦੇ ਪਤੀ ਨੇ ਸਾਨੂੰ ਸਾਫ ਹੀ ਕਹਿ ਦਿੱਤਾ ਕਿ ਉਹ ਤਾਂ ਸੰਦ ਅਸੀ ਪਿੰਡ ਵਿੱਚ ਆਉਣ ਸਾਰ ਹੀ ਟਿਕਾਣੇ ਲਗਾ ਦਿੱਤੇ ਹੁਣ ਤਾ ਭੁੱਲ ਜਾਓ, ਜੇਕਰ ਅਸੀ ਸ਼ਿਕਾਇਤ ਕਰਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਗਾਲੀ ਗਲੋਚ ਵੀ ਕੀਤਾ ਤੇ ਧਮਕੀਆ ਦਿੱਤੀਆ ਜਾਂਦੀਆਂ ਹਨ। ਜਿਲ੍ਹਾਂ ਮੀਤ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਡੀ ਸੀ ਫਿਰੋਜਪੁਰ ਬੀ ਡੀ ਪੀ ਓ ਫਿਰੋਜਪੁਰ ਤੇ ਖੇਤੀਬਾੜੀ ਮਹਿਕਮੇ ਨੂੰ ਵੀ ਕਈ ਸ਼ਕਾਇਤਾਂ ਦਿੱਤੀਆ ਪਰ ਸਰਪੰਚ ਬੀਬੀ ਤੇ ਉਸ ਦੇ ਪਤੀ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਗਈ, ਜਿਸ ਲਈ ਉਹਨਾਂ ਨੇ ਤਿੱਖਾ ਸ਼ਘੰਰਸ਼ ਸ਼ੁਰੂ ਕਰਦਿਆ 13 ਨਵੰਬਰ ਨੂੰ ਅਣਮਿਥੇ ਸਮੇ ਲਈ ਗੋਲੂਕੇ ਮੋੜ ਤੋ ਫਿਰੋਜਪੁਰ-ਫਾਜਿਲਕਾ ਰੋੜ ਜਾਮ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਸ ਸਮੇਂ ਕੋਈ ਵੀ ਕੇਸੇ ਤਰਾਂ ਦੀ ਪ੍ਰੇਸ਼ਾਨੀ ਜਾ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਉਸ ਦੀ ਜੁਮੇਵਾਰ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਹੋਵੇਗਾ ਅਤੇ ਪਿੰਡ ਵਿੱਚ ਖੇਤੀਬਾੜੀ ਸੰਦਾਂ ਨੂੰ ਖੁਰਦ ਬੁਰਦ ਕਰਨ ਵਾਲਿਆ ਖਿਲਾਫ ਕਾਰਵਾਈ ਕਰਵਾਉਣ ਤੱਕ ਸਾਡਾ ਸ਼ਘੰਰਸ਼ ਜਾਰੀ ਰਹੇਗਾ ।
Related Posts
14 ਦਸੰਬਰ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ
- Guruharsahailive
- December 12, 2024
- 0