ਫਿਰੋਜ਼ਪੁਰ, 12 ਨਵੰਬਰ (ਰਜਿੰਦਰ ਕੰਬੋਜ਼)। ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਮਸਤੂਆਣਾ ਸਾਹਿਬ ਵਿਖੇ 16-17 ਨਵੰਬਰ 2024 ਨੂੰ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਬਾਲ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਾਲ ਲੇਖਕਾਂ ਦੀ ਸਕੂਲ ਮੁਖੀਆਂ ਤੇ ਗਾਈਡ ਅਧਿਆਪਕਾਂ ਵੱਲੋਂ ਵੱਖ-ਵੱਖ ਸੰਸਥਾਵਾਂ ਵਿਚ ਤਿਆਰੀ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ, ਜਿਸ ਦਾ ਡਾ. ਅਮਰ ਜੋਤੀ ਮਾਂਗਟ ਮੁੱਖ ਸੰਪਾਦਕ ਵੱਲੋਂ ਜਾਇਜ਼ਾ ਲਿਆ ਗਿਆ। ਉਨ੍ਹਾਂ ਵੱਲੋਂ ਲੋੜ ਮੁਤਾਬਕ ਕਮੀਆਂ ਨੂੰ ਸੁਧਾਰਨ ਬਾਰੇ ਤੇ ਵਧੀਆ ਪੱਖਾਂ ਨੂੰ ਹੋਰ ਉਜਾਗਰ ਕਰਨ ਬਾਰੇ ਗਾਈਡ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਬਾਲ ਲੇਖਕਾਂ ਲਈ ਵਿੱਢੇ ਇਸ ਉਪਰਾਲੇ ਲਈ ਡਾ. ਮਾਂਗਟ ਨੇ ਸ਼੍ਰੀਮਤੀ ਮੁਨੀਲਾ ਅਰੋੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਸ਼੍ਰੀਮਤੀ ਸੁਨੀਤਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈ. ਸਿ., ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਸਕੂਲ ਮੁਖੀਆਂ, ਗਾਈਡ ਆਧਿਆਪਕਾਂ, ਬਾਲ ਲੇਖਕਾਂ, ਮਾਂ ਪਿਓ, ਸਾਜ਼ਿੰਦੇ ਆਦਿ ਵੱਲੋਂ ਦਿੱਤੇ ਗਏ ਸਹਿਯੋਗ ਲਈ ਆਪਣੀ ਟੀਮ ਤੇ ਸੁੱਖੀ ਬਾਠ ਸਰੀ, ਕੈਨੇਡਾ ਵੱਲੋਂ ਦਿਲੋਂ ਧੰਨਵਾਦ ਕੀਤਾ ਤੇ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
Related Posts
ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਨਾਟਕ ‘ਆਰ.ਐੱਸ.ਵੀ.ਪੀ.
- Guruharsahailive
- November 24, 2024
- 0
ਸ਼੍ਰੀ ਬਖਤਾਵਰ ਰਾਮ ਪੰਧੂ ਦੀ ਯਾਦ ‘ਚ ਖੋਲੀ ਗਈ ਫਰੀ ਲਾਈਬ੍ਰੇਰੀ
- Guruharsahailive
- November 24, 2024
- 0