ਸਕੂਲ ਆਫ ਐਮੀਨੈਂਸ ਗੁਰੂਹਰਸਹਾਏ ਦੀ ਦੀਕਸ਼ਾ ਨੇ ਕੌਮਾਂਤਰੀ ਬਾਲ ਲੇਖਕ ਕਾਨਫਰੰਸ ‘ਚ ਜਿੱਤਿਆ ਨਗਦ ਇਨਾਮ

ਗੁਰੂਹਰਸਹਾਏ, 18 ਨਵੰਬਰ (ਗੁਰਮੀਤ ਸਿੰਘ)। ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਕਰਵਾਈ ਗਈ ਦੋ ਰੋਜਾ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ 34 ਬਾਲ ਲੇਖਕਾਂ ਨੇ ਮੁਨਿਲਾ ਅਰੋੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਮੈਡਮ ਸੁਨੀਤਾ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਸੈ. ਸਿੱ,  ਕੋਮਲ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਫ਼ਿਰੋਜ਼ਪੁਰ ਦੇ ਰਹਿਨੁਮਾਈ ਹੇਠ  ਭਾਗ ਲਿਆ। ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਾ. ਅਮਰ ਜੋਤੀ ਮਾਂਗਟ ਨੇ ਦੱਸਿਆ ਕਿ ਸਾਡੇ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ  ਸੁੱਖੀ ਬਾਠ ਸਰੀ ਕਨੇਡਾ ਵੱਲੋਂ  ਦੋ ਰੋਜ਼ਾ ਕੌਮਾਂਤਰੀ ਬਾਲ ਲੇਖਕ ਕਾਨਫਰੰਸ, ਮਸਤੂਆਣਾ ਸਾਹਿਬ ਸੰਗਰੂਰ ਵਿਖੇ ਮਾਂ ਬੋਲੀ ਪੰਜਾਬੀ ਨੂੰ  ਸੰਸਾਰ ਪੱਧਰ ਤੇ ਬਣਦਾ ਰੁਤਬਾ ਦਿਵਾਉਣ ਲਈ ਤਨੋ , ਮਨੋ ਤੇ ਧਨੋ ਨਿਰੰਤਰ ਸੇਵਾ ਕੀਤੀ ਜਾ ਰਹੀ ਹੈ। ਕੁਲਵੰਤ ਸਿੰਘ ਧਾਲੀਵਾਲ, ਵਰਲਡ ਅੰਬੈਸਡਰ ਕੈਂਸਰ ਰੋਕੋ ਇੰਗਲੈਂਡ ਨੇ ਵਿਸ਼ਸ਼ ਤੌਰ ‘ਤੇ ਇਹਨਾਂ ਬਾਲ ਲੇਖਕਾਂ ਨੂੰ ਅਸ਼ੀਰਵਾਦ ਦੇਣ ਲਈ ਸ਼ਿਰਕਤ ਕੀਤੀ। ਇਸ ਕਾਨਫਰੰਸ ਦਾ ਸਾਰਾ ਮੰਚ ਸੰਚਾਲਨ ਤੇ ਮੁੱਖ ਮਹਿਮਾਨ ਇਹ ਬਾਲ ਲੇਖਕ ਹੀ ਸਨ। ਇਸ ਵਿਚ ਪ੍ਰਾਇਮਰੀ , ਮਿਡਲ ਤੇ ਸੈਕਡੰਰੀ ਵਰਗ ਦੇ 9 ਮੁਕਾਬਲੇ   ਕਵਿਤਾ ਉਚਾਰਣ, ਗੀਤ, ਲੇਖ, ਕਹਾਣੀ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਫ਼ਿਰੋਜ਼ਪੁਰ ਦੇ 15 ਸਕੂਲ਼ਾਂ ਦੇ 34 ਵਿਦਿਆਰਥੀਆ ਨੇ  ਭਾਗ ਲਿਆ ਤੇ ਬਕਮਾਲ ਪੇਸ਼ਕਾਰੀ ਕੀਤੀ, ਜਿਸ ਲਈ ਸਾਰੇ ਬਾਲ ਲੇਖਕਾਂ ਨੂੰ ਸੁੱਖੀ ਬਾਠ ਵੱਲੋਂ ਇਨਾਮ  ਵਿੱਚ ਸਰਟੀਫਿਕੇਟ,ਮੈਡਲ ਤੇ ਕਾਨਫਰੰਸ ਦਾ ਬੈਗ ਦਿੱਤਾ ਗਿਆ । ਦੀਕਸ਼ਾ ਸਰਕਾਰੀ  ਗਰਲਜ ਸਕੂਲ ਆਫ ਐਮੀਨਾਸ ਗੁਰੂਹਰਸਹਾਏ ਨੇ ਲੇਖ ਮੁਕਾਬਲਿਆ ਵਿਚ ਤੀਜਾ ਸਥਾਨ ਹਾਸਿਲ ਕੀਤਾ ਤੇ ਟਰਾਫੀ ਤੇ 5100 ਰੁਪਏ ਦਾ ਨਕਦ ਇਨਾਮ ਜਿੱਤਿਆ ਤੇ ਇਸ ਦੇ ਨਾਲ ਹੋਮਿਡੀਪ ਹਰਲੀਨ  ਸਿਟੀ ਹਾਰਟ ਸਕੂਲ਼ ਮਮਦੋਟ ਨੂੰ ਬਾਖੂਬੀ ਮੰਚ ਸੰਚਾਲਨ ਲਈ ਟਰਾਫੀ ਇਨਾਮ ਵਜੋਂ ਦਿੱਤੀ ਗਈ  ਅਤੇ ਸਾਰਿਆ  ਨੇ  ਸੁੱਖੀ ਬਾਠ ਸਰੀ, ਕਨੇਡਾ ਵੱਲੋਂ ਕੀਤੇ ਉਪਰਾਲੇ ਤੇ ਬੱਚਿਆ ਨੂੰ ਇੰਨਾ ਵੱਡਾ ਮੰਚ ਦੇਣ ਤੇ ਸਾਰਿਆ ਦੇ ਰਹਿਣ ਖਾਣ, ਟਰਾਂਸਪੋਰਟ ਆਦਿ ਸਾਰਾ ਖਰਚਾ ਬਾਠ ਸਾਹਿਬ ਵੱਲੋਂ ਕਰਨ  ਤੇ ਭਵਿੱਖ ਵਿੱਚ ਵੀ ਇਨ੍ਹਾਂ ਅਣਗੌਲੇ ਬੱਚਿਆ ਦੀ  ਪ੍ਰਤਿਭਾ ਨੂੰ ਹੋਰ ਨਿਖਾਰਨ ਤੇ ਤਰਾਸ਼ਣ ਲਈ ਕੀਤੇ ਜਾਣ ਵਾਲ਼ੇ ਉਪਰਾਲਿਆ ਲਈ ਸਾਰੇ ਟੀਮ ਮੈਂਬਰਾਂ,ਗਾਈਡ  ਅਧਿਆਪਕਾਂ , ਬੱਚਿਆ ਦੇ ਮਾਂ ਪਿਓ ਨੇ ਦਿਲੋਂ ਧੰਨਵਾਦ ਕੀਤਾ।

Share it...

Leave a Reply

Your email address will not be published. Required fields are marked *