ਗੁਰੂਹਰਸਹਾਏ, 24 ਨਵੰਬਰ (ਗੁਰਮੀਤ ਸਿੰਘ)। ਪਿੰਡ ਗੋਲੂ ਕਾ ਦੇ ਵਸਨੀਕ ਸ਼੍ਰੀ ਬਖਤਾਵਰ ਰਾਮ ਦੀ ਯਾਦ ਦੇ ਵਿੱਚ ਉਹਨਾਂ ਦੇ ਪੋਤਰਿਆਂ ਵੱਲੋਂ ਪਿੰਡ ਪਿੰਡੀ ਵਿਖੇ ਇੱਕ ਵਿਸ਼ਾਲ ਫਰੀ ਲਾਈਬ੍ਰੇਰੀ ਖੋਲ੍ਹੀ ਗਈ, ਜਿਸ ਦਾ ਉਦਘਾਟਨ ਕਨੇਡਾ ਤੋਂ ਪਹੁੰਚੇ ਵਿਸ਼ੇਸ਼ ਤੌਰ ‘ਤੇ ਸੁਰਿੰਦਰ ਪਾਲ ਸਿੰਘ ਰਠੌਰ ਮੇਅਰ ਨੇ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਪੜ੍ਹਾਈ ਵੱਲ ਜੋੜਨ ਲਈ ਇਹ ਇੱਕ ਵੱਡਾ ਉਪਰਾਲਾ ਸ਼੍ਰੀ ਬਖਤਾਰਵਰ ਪੰਧੂ ਦੇ ਪੋਤੇ ਹਰਪ੍ਰੀਤ ਅਤੇ ਸੰਜੀਵ ਮੰਡ ਵੱਲੋਂ ਕੀਤਾ ਗਿਆ ਹੈ, ਜੋ ਕਿ ਸਲਾਹਣਾ ਯੋਗ ਹੈ। ਇਸ ਮੌਕੇ ਹਰਪ੍ਰੀਤ ਪੰਧੂ ਨੇ ਦੱਸਿਆ ਕਿ ਜੇਕਰ ਨੌਜਵਾਨਾਂ ਨੂੰ ਕਿਤਾਬਾਂ ਨਾਲ ਨਹੀਂ ਜੋੜਿਆ ਜਾਊਗਾ ਤਾਂ ਸਾਡਾ ਆਉਣ ਵਾਲਾ ਭਵਿੱਖ ਧੁੰਦਲਾ ਹੋਵੇਗਾ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕਿਤਾਬਾਂ ਨਾਲ ਜੁੜਨ ਅਤੇ ਇਹ ਲਾਈਬ੍ਰੇਰੀ ਤੇ ਉਹਨਾਂ ਨੂੰ ਫਰੀ ਕਿਤਾਬਾਂ ਪੜ੍ਨ ਲਈ ਮਿਲਣਗੀਆਂ ਤੇ ਬੈਠਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਮਨੀਸ਼ ਪਿੰਡੀ ਨੇ ਕਿਹਾ ਕਿ ਇਹ ਲਾਈਬ੍ਰੇਰੀ ਉਹਨਾਂ ਦੀ ਜਗ੍ਹਾ ਤੇ ਖੋਲੀ ਗਈ ਹੈ ਜਿੱਥੇ ਉਹਨਾਂ ਵੱਲੋਂ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸੰਜੀਵ ਕੁਮਾਰ ਮੰਡ, ਅਸ਼ਵਨੀ ਪੰਧੂ, ਹਰਭਜਨ ਲਾਲ ਥਿੰਦ, ਪਰਵੀਨ ਕੁਮਾਰ ਥਿੰਦ ਜੀਵਾ ਅਰਾਈ ਆਦਿ ਮੌਜੂਦ ਸਨ।
Related Posts
ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਨਾਟਕ ‘ਆਰ.ਐੱਸ.ਵੀ.ਪੀ.
- Guruharsahailive
- November 24, 2024
- 0