ਗੁਰੂਹਰਸਹਾਏ, 24 ਨਵੰਬਰ (ਗੁਰਮੀਤ ਸਿੰਘ)। ਬਾਰਡਰ ਸਿਕਿਉਰਟੀ ਫੋਰਸ ਪੰਜਾਬ ਫਰੰਟਰ ਵੱਲੋਂ ਨਸ਼ਿਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਇਕਲ ਰੈਲੀ ਕੱਢੀ ਗਈ ਇਹ ਰੈਲੀ ਜਲਾਲਾਬਾਦ ਤੋਂ ਸ਼ੁਰੂ ਹੋ ਕੇ ਮਮਦੋਟ ਤੱਕ ਪਹੁੰਚੀ ਜਦਕਿ ਰਸਤੇ ਵਿੱਚ ਪੈਂਦੇ ਪਿੰਡ ਗਜਨੀਵਾਲਾ ਵਿਖੇ ਇੱਕ ਬੀਐਸਐਫ ਦੁਆਰਾ ਹਥਿਆਰਾਂ ਦੀ ਪ੍ਰਦਰਸ਼ਨੀਂ ਵੀ ਲਗਾਈ ਗਈ, ਜਿਸ ਵਿੱਚ ਗੁਰੂਹਰਸਾਏ ਹਲਕੇ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਉਚੇਚੇ ਤੌਰ ‘ਤੇ ਪਹੁੰਚੇ। ਇਸ ਮੌਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਸਾਡੀ ਇੱਕ ਵਿਸ਼ਾਲ ਰੈਲੀ ਹੈ ਅਤੇ ਇਸ ਮੌਕੇ ਹਲਕੇ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਵੀ ਸਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਹਥਿਆਰਾਂ ਦੇ ਲਗਾਈ ਗਈ ਪ੍ਰਦਰਸ਼ਨੀ ਨੂੰ ਪਿੰਡ ਦੇ ਲੋਕਾਂ ਅਤੇ ਆਮ ਜਨਤਾ ਨੇ ਦੇਖਿਆ l
Related Posts
ਧਾਰਮਿਕ ਗੀਤ ਏਕ ਨੂਰ ਦਾ ਪੋਸਟਰ ਜਾਰੀ
- Guruharsahailive
- December 21, 2024
- 0