ਗੁਰੂਹਰਸਹਾਏ, 25 ਨਵੰਬਰ (ਸਤਪਾਲ ਥਿੰਦ )।
ਘਰ ਵਿਚ ਆਟਾ ਨਾ ਹੋਣ ਕਾਰਨ ਸਕੂਲ ਭੁੱਖੇ ਢਿੱਡ ਗਏ ਸਰਕਾਰੀ ਸਕੂਲ ਦਾ ਇੱਕ ਛੋਟਾ ਬੱਚੇ ਵੀਡੀਓ ਸ਼ੋਸ਼ਲ ਮੀਡਿਆ ਤੇ ਵਾਇਰਲ ਹੋਣ ਕਾਰਨ ਕਾਫੀ ਚਰਚਾ ਵਿਚ ਆਉਣ ਮਗਰੋੰ ਗੁਰੂਹਰਸਹਾਏ ਲਾਈਵ ਦੀ ਟੀਮ ਬੱਚੇ ਦੀ ਅਸਲੀਅਤ ਜਾਣਨ ਉਸ ਬੱਚੇ ਦੇ ਘਰ ਹਲਕਾ ਗੁਰੂਹਰਸਾਏ ਤੇ ਪਿੰਡ ਸੈਦੋ ਕੇ ਲੌਲ ਪਹੁੰਚੀ ਤਾਂ ਘਰ ਦੇ ਹਾਲਾਤ ਵੇਖ ਕੇ ਰੋਂਗਟੇ ਖੜੇ ਹੋਣ ਤੋ ਬਗੈਰ ਹੋਰ ਕੁਛ ਨਹੀਂ ਸੀ ਕਿਉਂਕਿ ਅੰਮ੍ਰਿਤ ਦਾ ਪਰਿਵਾਰ ਇੱਕ ਦਿਹਾੜੀ ਕਰਨ ਵਾਲਾ ਪਰਿਵਾਰ ਹੈ ਜੋ ਗਰੀਬੀ ਰੇਖਾ ਦੇ ਹੇਠਾਂ ਆਪਣਾ ਜੀਵਨ ਬਸਰ ਕਰ ਰਿਹਾ ਹੈ । ਬੱਚੇ ਦੇ ਮਾਤਾ ਅਤੇ ਪਿਤਾ ਨੇ ਦੱਸਿਆ ਕਿ ਉਸ ਦਿਨ ਵਾਕੇ ਹੀ ਘਰ ਦੇ ਵਿੱਚ ਆਟਾ ਨਹੀਂ ਸੀ ਅੰਮ੍ਰਿਤ ਬਿਨਾ ਕੁਝ ਖਾਏ ਸਕੂਲ ਚਲਿਆ ਗਿਆ ਸੀ ਤੇ ਉੱਥੇ ਸਕੂਲ ਦੇ ਅਧਿਆਪਕ ਨੇ ਵੈਸੇ ਹੀ ਪੁੱਛ ਲਿਆ ਕੀ ਅੱਜ ਕੀ ਖਾ ਕੇ ਆਇਆ ਹੈ ਉਸਨੇ ਦੱਸਿਆ ਕਿ ਘਰ ਦੇ ਵਿੱਚ ਅੱਜ ਆਟਾ ਨਹੀਂ ਸੀਂ ਜਿਸ ਦੀ ਉਨਾਂ ਵੀਡਿਓ ਬਣਾ ਕੇ ਸੋਸਲ ਮੀਡਿਆ ਤੇ ਪਾਈ ਜੋਂ ਰਾਤੋ ਰਾਤ ਵਾਇਰਲ ਹੋ ਗਈ, ਜਿਸ ਤੋਂ ਬਾਅਦ ਹੁਣ ਲੋਕਾਂ ਉਹਨਾਂ ਦੇ ਘਰ ਤੱਕ ਪਹੁੰਚ ਕਰ ਰਹੇ ਹਨ ਤੇ ਰਾਸ਼ਨ ਅਤੇ ਹੋਰ ਸਮੱਗਰੀ ਮੁਹੱਈਆ ਕਰਵਾ ਰਹੇ ਹਨ । ਅੰਮ੍ਰਿਤ ਦੇ ਅਧਿਆਪਕ ਨੇ ਗੁਰੂਹਰਸਹਾਏ ਲਾਈਵ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੰਮ੍ਰਿਤ ਸਕੂਲ ਵਿੱਚ ਰੋਜਾਨਾ ਵਾਂਗ ਆਉਂਦਾ ਤੇ ਉਹਨਾਂ ਦੀ ਆਦਤ ਹੈ ਕਿ ਹਰ ਰੋਜ਼ ਜਦ ਬੱਚਿਆਂ ਦੀਆਂ ਕਾਪੀਆਂ ਚੈੱਕ ਕੀਤੇ ਜਾਂਦੇ ਨੇ ਉਹਨਾਂ ਤੋਂ ਪੁੱਛਿਆ ਜਾਂਦਾ ਉਹ ਕਿ ਖਾ ਕੇ ਆਏ, ਉਹ ਨਾ ਕੇ ਆਏ, ਜਿਸ ਦੌਰਾਨ ਅਚਾਨਕ ਮੇਰੇ ਹੱਥ ਦੇ ਵਿੱਚ ਮੋਬਾਇਲ ਸੀ ਅਤੇ ਅੰਮ੍ਰਿਤ ਨੇ ਉਸੇ ਸਮੇਂ ਇਹ ਗੱਲ ਕਹੀ ਕਿ ਅੱਜ ਘਰ ਦੇ ਵਿੱਚ ਕੁਝ ਬਣਿਆ ਹੀ ਨਹੀਂ ਕੁਝ ਖਾ ਕੇ ਨਹੀਂ ਆਇਆ ਤੇ ਜਿਸ ਨੂੰ ਲੈ ਕੇ ਉਹ ਵੀ ਭਾਵੁਕ ਹੋ ਗਿਆ ਇੱਕ ਦਿਨ ਵੀਡੀਓ ਆਪਦੇ ਮੋਬਾਇਲ ‘ਚ ਰੱਖਣ ਤੋਂ ਬਾਅਦ ਉਸਨੇ ਇਹ ਵੀਡੀਓ ਵਾਇਰਲ ਕਰ ਦਿੱਤੀ ਜੋ ਰਾਤੋ ਰਾਤ ਇੰਸਟਾ ਤੇ ਹੋਰ ਅਕਾਊਂਟਾਂ ਤੇ ਚਲੀ ਗਈ, ਜਿਸ ਤੋਂ ਬਾਅਦ ਹੁਣ ਉਹਨਾਂ ਤੱਕ ਵੀ ਲੋਕ ਪਹੁੰਚ ਕਰ ਰਹੇ ਹਨ ਕਿ ਅਸੀਂ ਪਰਿਵਾਰ ਦੀ ਮਦਦ ਕਰਨੀ ਹੈ ਤੇ ਇਸ ਘੜੀ ਲੋਕ ਅੰਮ੍ਰਿਤ ਦੇ ਪਰਿਵਾਰ ਲਈ ਇੱਕ ਵੱਡਾ ਸਹਾਰਾ ਬਣ ਕੇ ਸਾਹਮਣੇ ਆ ਰਹੇ ਹਨ।
ਗੁਰੂਹਰਸਹਾਏ ਲਾਈਵ ਦੇ ਚੀਫ ਆਡੀਟਰ ਸਤਪਾਲ ਥਿੰਦ ਨੇ ਅੰਮ੍ਰਿਤ ਅਤੇ ਉਸਦੇ ਪਰਿਵਾਰ ਨਾਲ ਕੀਤੀ ਗੱਲਬਾਤ ਦੀ ਵੀਡੀਓ ਲਿੰਕ ਹੇਠ ਦਿੱਤਾ ਹੈ।
https://www.facebook.com/share/v/odnCanQVTBYP5tYh/?mibextid=xfxF2i