ਗੁਰੂਹਰਸਹਾਏ, 11 ਨਵੰਬਰ ( ਗੁਰਮੀਤ ਸਿੰਘ) । ਹਲਕਾ ਗੁਰੂਹਰਸਹਾਏ ਦੇ ਪਿੰਡ ਚੱਕ ਸ਼ਿਕਾਰਗਾਹ ਮਾੜੇ ਦੇ ਨੌਜਵਾਨ ਪੁਲਿਸ ਮੁਲਾਜ਼ਮ ਨੇ ਉਸ ਵੇਲੇ ਇਤਿਹਾਸ ਰਚ ਦਿੱਤਾ ਜਦੋਂ ਦਿੱਲੀ ਵਿਖੇ ਹੋ ਰਹੀਆਂ ਆੱਲ ਇੰਡਿਆ ਪੁਲਿਸ ਗੇਮਜ਼ ਵਿੱਚ ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਰੰਧਾਵਾ ਨੇ ਡਿਸਕਸ ਥ੍ਰੋ ਵਿੱਚ ਗੋਲਡ ਮੈਡਲ ਜਿੱਤਿਆ ਹੈ, ਜਿਸ ਦੇ ਨਾਲ ਉਸਦੀ ਸਿਲੈਕਸ਼ਨ ਵਿਸ਼ਵ ਪੁਲਿਸ ਗੇਮਜ਼ ਲਈ ਹੋ ਗਈ ਹੈ, ਜਿੱਥੇ ਉਹ ਭਾਰਤ ਦੀ ਨੁੰਮਾਇਦਗੀ ਕਰੇਗਾ। ਹਰਪ੍ਰੀਤ ਸਿੰਘ ਰੰਧਾਵਾ ਗੁਰੂਹਰਸਹਾਏ ਦੇ ਪਿੰਡ ਚੱਕ ਸ਼ਿਕਾਰਗਾਹ ਦੇ ਨੰਬਰਦਾਰ ਜਸਵੰਤ ਸਿੰਘ ਦਾ ਪੁੱਤਰ ਹੈ, ਜਿਸ ਨੂੰ ਛੋਟੇ ਹੁੰਦਿਆ ਹੀ ਖੇਡਾਂ ਦਾ ਸ਼ੌਕ ਸੀ ਅਤੇ ਉਸਦੀ ਇਸ ਜਿੱਤ ਲਈ ਹਲਕਾ ਗੁਰੂਹਰਸਹਾਏ ਅਤੇ ਉਸਦੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਗੀ ਹੈ।
Related Posts
ਪਿੰਡ ਝੋਕ ਹਰੀ ਹਰ ਵਿਖੇ ਓਪਨ ਜ਼ਿਲ੍ਹਾ ਕਰਾਸ ਕੰਟਰੀ ਚੈਂਪੀਅਨਸ਼ਿਪ 12 ਨੂੰ
- Guruharsahailive
- December 9, 2024
- 0
ਜਤਿੰਦਰ ਮੋਹਨ ਦੀ ਯਾਦ ‘ਚ ਤੀਜਾ ਕਬੱਡੀ ਕੱਪ ਤੇ ਸੱਭਿਆਚਾਰ ਮੇਲਾ 24 ਨਵੰਬਰ ਨੂੰ
- Guruharsahailive
- November 23, 2024
- 0