ਫਾਜਿਲਕਾ, 2 ਦਸੰਬਰ (ਲਖਵੀਰ ਸਿੰਘ )। ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ, ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਦੀ ਅਗਵਾਈ ਵਿੱਚ ਫਾਜਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਬਲਕਾਰ ਸਿੰਘ ਉਪ ਕਪਤਾਨ ਪੁਲਿਸ (ਇੰਨਵ.) ਫਾਜਿਲਕਾ ਦੀ ਨਿਗਰਾਨੀ ਹੇਠ ਇੰਸਪੈਕਟਰ ਸਚਿਨ, ਇੰਚਾਰਜ ਸੀ.ਆਈ.ਏ-2 ਫਾਜ਼ਿਲਕਾ ਕੈਂਪ ਐਟ ਅਬੋਹਰ ਦੀ ਟੀਮ ਜਦ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਦੌਰਾਨ ਬੱਸ ਅੱਡਾ ਕੱਲਰ ਖੇੜ੍ਹਾ ਮੌਜੂਦ ਸੀ ਤਾਂ ਮੁਖਬਰ ਖਾਸ ਪਾਸੋ ਇਤਲਾਹ ਮਿਲੀ ਕਿ ਮਾਂਗੀ ਲਾਲ ਬਿਸ਼ਨੋਈ ਪੁੱਤਰ ਸ਼ੰਕਰ ਲਾਲ ਵਾਸੀ ਸਲਗੋ ਕੀ ਢਾਣੀਆਂ ਰਾਵਤ ਨਗਰ ਸਿਰਮੰਡੀ ਜਿਲ੍ਹਾ ਜੋਧਪੁਰ ਰਾਜਸਥਾਨ ਜੋ ਕਿ ਨਸ਼ੀਲੀਆਂ ਗੋਲੀਆਂ ਅਤੇ ਪੋਸਤ ਰਾਜਸਥਾਨ ਤੋਂ ਟਰੱਕ ਵਿਚ ਲਿਆ ਕੇ ਪੰਜਾਬ ਵਿਚ ਵੇਚਦਾ ਹੈ। ਇਤਲਾਹ ਠੋਸ ਹੋਣ ਕਰਕੇ ਅਬੋਹਰ-ਗੰਗਾਨਗਰ ਰੋਡ ਨਜ਼ਦੀਕ ਬੱਸ ਅੱਡਾ ਗੁਮੰਜਾਲ ਪਰ ਨਾਕਾਬੰਦੀ ਕੀਤੀ ਗਈ ਤਾਂ ਰਾਜਸਥਾਨ ਸ੍ਰੀ ਗੰਗਾਨਗਰ ਤੋਂ ਆ ਰਹੇ ਟਰੱਕ ਨੰਬਰ RJ-19GB-8879, ਨੂੰ ਚੈਕਿੰਗ ਦੌਰਾਨ ਰੋਕਿਆ ਗਿਆ ਤਾਂ ਮਾਂਗੀ ਲਾਲ ਬਿਸ਼ਨੋਈ ਨਾਕਾਬੰਦੀ ਤੋ ਥੋੜਾ ਪਿੱਛੇ ਟਰੱਕ ਰੋਕ ਕੇ ਮੌਕੇ ਤੋਂ ਫਰਾਰ ਹੋ ਗਿਆ। ਉਕਤ ਟਰੱਕ ਕੈਟਲ ਫੀਡ ਨਾਲ ਭਰਿਆ ਹੋਇਆ ਸੀ, ਜਿਸਦੀ ਚੈਕਿੰਗ ਕਰਨ ਤੇ ਟਰੱਕ ਵਿਚੋ ਕੁੱਲ 1,71,500 ਨਸ਼ੀਲੀਆਂ ਗੋਲੀਆਂ ਅਤੇ 14 ਕਿਲੋਗ੍ਰਾਮ ਪੋਸਤ ਬ੍ਰਾਮਦ ਕੀਤਾ ਗਿਆ। ਮੁਲਜ਼ਮ ਦੇ ਖਿਲਾਫ ਮੁਕੱਦਮਾ ਨੰਬਰ 136 ਮਿਤੀ 30-11-2024 ਜੁਰਮ 15-22/61/85 ਐਨ.ਡੀ.ਪੀ.ਐਸ ਐਕਟ ਥਾਣਾ ਖੂਈਆਂ ਸਰਵਰ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਮੁਲਜ਼ਮ ਮਾਂਗੀ ਲਾਲ ਦੀ ਤਲਾਸ਼ ਜਾਰੀ ਹੈ, ਜਿਸਨੂੰ ਜਲਦ ਹੀ ਗ੍ਰਿਫਤਾਰ ਕਰਕੇ ਬੈਕਵਾਰਡ ਅਤੇ ਫਾਰਵਰਡ ਲਿੰਕ ਸਬੰਧੀ ਪੁੱਛ ਗਿੱਛ ਕਰਕੇ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
Related Posts
ਗੁਰੂਹਰਸਹਾਏ ‘ਚ ਚੋਰਾਂ ਦਾ ਬੋਲਬਾਲਾ, ਇੱਕ ਹੋਰ ਜਗ੍ਹਾ ਕੀਤੀ ਚੋਰੀ
- Guruharsahailive
- November 24, 2024
- 0