ਫਾਜ਼ਿਲਕਾ, 2 ਦਸੰਬਰ ( ਲਖਵੀਰ ਸਿੰਘ )। ਕਾਊਂਟਰ ਇੰਟੈਲੀਜੈਂਸ, ਫਿਰੋਜ਼ਪੁਰ-ਕਮ-ਸਟੇਟ ਸਪੈਸ਼ਲ ਅਪਰੇਸ਼ਨ ਸੈੱਲ, ਫਾਜਿਲਕਾ ਵੱਲੋਂ ਲੋਕਾਂ ਤੋਂ ਫਿਰੋਤੀਆਂ ਹਾਸਲ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਲਖਬੀਰ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਕਾਊਂਟਰ ਇੰਟੈਲੀਜੈਂਸ, ਫਿਰੋਜ਼ਪੁਰ-ਕਮ-ਸਟੇਟ ਸਪੈਸ਼ਲ ਅਪਰੇਸ਼ਨ ਸੈੱਲ, ਫਾਜਿਲਕਾ ਨੇ ਦੱਸਿਆ ਕਿ ਵਰਨਜੀਤ ਸਿੰਘ ਡੀਐਸਪੀ ਐਸ.ਐਸ.ਓ.ਸੀ ਫਾਜਿਲਕਾ ਦੀ ਨਿਗਰਾਨੀ ਹੇਠ ਇੰਸ. ਸਤਿੰਦਰਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਐਸ.ਐਸ.ਓ.ਸੀ ਫਾਜਿਲਕਾ ਦੀ ਹਦਾਇਤ ਤੇ ਏ.ਐਸ.ਆਈ ਜੋਗਿੰਦਰ ਸਿੰਘ ਐਸ.ਐਸ.ਓ.ਸੀ ਫਾਜਿਲਕਾ ਵੱਲੋਂ ਮੁਖ਼ਬਰੀ ਦੀ ਇਤਲਾਹ ਪਰ ਇਲਾਕੇ ਦੇ ਵਪਾਰਿਕ ਕਿੱਤੇ ਨਾਲ ਸਬੰਧਤ ਨਾਮੀ ਵਿਅਕਤੀਆਂ ਨੂੰ ਮੋਬਾਇਲ ਫੋਨ/ ਇੰਟਰਨੈੱਟ ਰਾਂਹੀ ਵੱਟਸਐਪ ਪਰ ਕਾਲ ਕਰਕੇ ਡਰਾ-ਧਮਕਾ ਕੇ ਉਹਨਾਂ ਪਾਸੋ ਫਿਰੋਤੀਆਂ ਹਾਸਿਲ ਕਰਨ ਵਾਲੇ ਰਜਿੰਦਰ ਸਿੰਘ ਉਰਫ ਬਿੱਲਾ ਉਰਫ ਮੋਟਾ ਪੁੱਤਰ ਜਰਨੈਲ ਸਿੰਘ ਵਾਸੀ ਜਿਲ੍ਹਾ ਫਾਜਿਲਕਾ ਅਤੇ ਪ੍ਰੀਤਪਾਲ ਸਿੰਘ ਉਰਫ ਪ੍ਰੀਤ ਪੁੱਤਰ ਅਮਰਜੀਤ ਸਿੰਘ ਵਾਸੀ ਫਾਜਿਲਕਾ ਨੂੰ ਗ੍ਰਿਫਤਾਰ ਕਰ ਕੇ ਇਹਨਾਂ ਪਾਸੋਂ 02 ਪਿਸਟਲ .32 ਬੋਰ ਸਮੇਤ 02 ਮੈਗਜੀਨ ਅਤੇ 02 ਰੋਂਦ ਜਿੰਦਾ ਬ੍ਰਾਮਦ ਹੋਏ, ਜਿਹਨਾਂ ਖਿਲਾਫ਼ ਥਾਣਾ ਐਸ.ਐਸ.ਓ.ਸੀ ਫਾਜ਼ਿਲਕਾ ‘ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
Related Posts
ਮੁੱਖ ਮੰਤਰੀ ਵੱਲੋਂ ਅਬੋਹਰ ਵਾਸੀਆਂ ਨੂੰ 119.16 ਕਰੋੜ ਰੁਪਏ ਦਾ ਤੋਹਫਾ
- Guruharsahailive
- December 5, 2024
- 0