ਵਿਧਾਇਕ ਫਾਜ਼ਿਲਕਾ ਵੱਲੋਂ ਪਿੰਡ ਝੁੱਗੇ ਲਾਲ ਸਿੰਘ ਦੇ ਵਿਕਾਸ ਕਾਰਜਾਂ ਲਈ 4 ਲੱਖ ਦੀ ਗਰਾਂਟ ਜਾਰੀ

ਫਾਜ਼ਿਲਕਾ, 16 ਦਸੰਬਰ ( ਲਖਵੀਰ ਸਿੰਘ)। ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਪਿੰਡ ਝੁੱਗੇ ਲਾਲ ਸਿੰਘ ਵਿਖ਼ੇ ਸ਼ਮਸ਼ਾਨ ਘਾਟ ਵਿੱਚ ਭੱਠੀ ਬਣਾਉਣ ਅਤੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਲਈ 4 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ। ਇਸ ਮੌਕੇ ਸਰਪੰਚ ਅਸ਼ੋਕ ਸਿੰਘ ਦੇ ਗ੍ਰਹਿ ਵਿਖ਼ੇ ਪਿੰਡ ਵਾਸੀਆਂ ਨਾਲ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵਿਧਾਇਕ ਫਾਜ਼ਿਲਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਈਪ ਲਾਈਨ ਪੈਣ ਨਾਲ ਗੰਦਗੀ ਦਾ ਫੈਲਾਅ ਨਹੀਂ ਹੋਵੇਗਾ ਤੇ ਆਉਣਾ-ਜਾਣਾ ਸੋਖਾ ਹੋਵੇਗਾ ਤੇ ਬਿਮਾਰੀਆਂ ਦੀ ਪੈਦਾਵਾਰ ‘ਤੇ ਵੀ ਠੱਲ ਪਵੇਗੀ।
ਵਿਧਾਇਕ ਫਾਜ਼ਿਲਕਾ ਸਵਨਾ ਨੇ ਕਿਹਾ ਕਿ ਪਿੰਡਾਂ ਵਿਖੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਪਿਛਲੇ ਕਾਫੀ ਸਮੇਂ ਤੋਂ ਆ ਰਹੀ ਸੀ ਜਿਸ ‘ਤੇ ਕਾਰਵਾਈ ਕਰਦਿਆਂ ਪਾਈਪ ਲਾਈਨ ਵਿਛਾਉਣ ਦਾ ਕਾਰਜ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਦੀ ਪੂਰਤੀ ਹੋਣ ਨਾਲ ਸੜਕਾ ‘ਤੇ ਪਾਣੀ ਇਕੱਠਾ ਨਹੀਂ ਹੋਵੇਗਾ, ਪਾਣੀ ਦੀ ਨਿਕਾਸੀ ਨਿਰਵਿਘਨ ਸੁਚਾਰੂ ਢੰਗ ਨਾਲ ਹੋ ਸਕੇਗੀ ਤੇ ਕੋਈ ਵੀ ਅਣਸੁਖਾਵੀ ਘਟਨਾ ਵੀ ਨਹੀ ਵਾਪਰੇਗੀ।
ਉਨ੍ਹਾਂ ਕਿਹਾ ਕਿ ਅਧਿਕਾਰੀ ਤੇ ਸਰਪੰਚ/ਪੰਚ ਇਹ ਵੀ ਯਕੀਨੀ ਬਣਾਉਣ ਕਿ ਪਿੰਡਾਂ ਵਿਚ ਕੰਮ ਉਚ ਕੁਆਲਟੀ ਅਤੇ ਉਚ ਪੱਧਰ ਦਾ ਹੋਵੇ।

Share it...

Leave a Reply

Your email address will not be published. Required fields are marked *