ਫਾਜ਼ਿਲਕਾ, 15 ਦਸੰਬਰ ( ਲਖਵੀਰ ਸਿੰਘ) । ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਐਸ.ਐਸ.ਪੀ ਫਾਜਿਲਕਾ ਵਰਿੰਦਰ ਸਿੰਘ ਬਰਾੜ , ਉਪ ਕਮਿਸ਼ਨਰ ਆਬਕਾਰੀ ਫਿਰੋਜ਼ਪੁਰ ਜੋਨ ਫਿਰੋਜ਼ਪੁਰ ਪਵਨਜੀਤ ਸਿੰਘ ਅਤੇ ਸਹਾਇਕ ਆਬਕਾਰੀ ਕਮਿਸ਼ਨਰ ਫਿਰੋਜ਼ਪੁਰ ਰੇਂਜ ਰਣਧੀਰ ਸਿੰਘ ਵੱਲੋਂ ਪੰਜਾਬ ਵਿੱਚ ਹੋ ਰਹੀਆਂ ਜਿਮਨੀ ਚੋਣਾਂ ਦੇ ਮੱਦੇ ਨਜ਼ਰ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਆਬਕਾਰੀ ਵਿਭਾਗ ਰਾਜਸਥਾਨ ਅਤੇ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਜ਼ਿਲਾ ਫਾਜ਼ਿਲਕਾ ਦੇ ਰਾਜਸਥਾਨ ਨਾਲ ਲੱਗਦੇ ਸਰਹੱਦੀ ਏਰੀਏ ਦੀ ਨਹਿਰ ਗੰਗ ਕਨਾਲ ਦੇ ਸਰਕੰਡਿਆਂ ਵਿੱਚੋ ਸਪੈਸ਼ਲ ਆਪਰੇਸ਼ਨ ਕਰਦੇ ਹੋਏ ਭਾਰੀ ਮਾਤਰਾ ਵਿੱਚ ਲਾਹਣ ਰਿਕਵਰ ਕਰਕੇ ਨਸ਼ਟ ਕੀਤੀ ਗਈ ਹੈ, ਜਿਸ ਵਿੱਚ ਤਿਰਪਾਲਾਂ 40×1000=40000 ਲੀਟਰ, ਡਿੱਗੀਆਂ 38×2000=76000 ਲੀਟਰ,
ਡਰੰਮ 35×200=7000 ਲੀਟਰ, ਕੁੱਲ 1 ਲੱਖ 23 ਹਜਾਰ ਲੀਟਰ ਦੇ ਕਰੀਬ ਲਵਾਰਿਸ ਲਾਹਨ ਬਰਾਮਦ ਕੀਤੀ ਗਈ। ਲਾਹਣ ਲਵਾਰਿਸ ਹੋਣ ਕਾਰਨ ਟੀਮਾਂ ਵੱਲੋਂ ਮੌਕੇ ਉੱਪਰ ਇਸਨੂੰ ਨਸ਼ਟ ਕਰ ਦਿੱਤਾ ਗਿਆ ਮੌਕੇ ਉੱਪਰ ਸ਼ਰਾਬ ਤਿਆਰ ਕਰਨ ਸਮੇਂ ਵਰਤੇ ਜਾਣ ਵਾਲੇ ਡਰਮ ਪਾਈਪਾਂ ਅਤੇ ਕੇਨੀਆਂ ਬਰਾਮਦ ਕੀਤੀਆਂ ਗਈਆਂ।
ਇਸ ਤਰ੍ਹਾਂ ਇੱਕ ਵੱਡੀ ਸ਼ਰਾਬ ਦੀ ਖੇਪ ਨੂੰ ਰੋਕਿਆ ਗਿਆ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ ਵਿਅਕਤੀਆਂ ਦੀ ਸੂਚਨਾ ਪੁਲਿਸ ਅਤੇ ਆਬਕਾਰੀ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਸ਼ਰਾਬ ਦੇ ਸਮਗਲਰਾਂ ਉੱਪਰ ਬਣਦੀ ਯੋਗ ਕਾਰਵਾਈ ਕਰਦੇ ਹੋਏ ਇਸ ਨਜਾਇਜ਼ ਧੰਦੇ ਨੂੰ ਰੋਕਿਆ ਜਾ ਸਕੇ।