ਫਾਜਿਲਕਾ ਪੁਲਿਸ ਦੀ ਸਾਈਬਰ ਠੱਗਾਂ ਤੇ ਇੱਕ ਹੋਰ ਵੱਡੀ ਕਾਰਵਾਈ

ਫਾਜ਼ਿਲਕਾ, 16 ਦਸੰਬਰ ( ਲਖਵੀਰ ਸਿੰਘ)। ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਿਕ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐਸ.ਪੀ. (ਇੰਨਵੈ) ਫਾਜਿਲਕਾ ਬਲਕਾਰ ਸਿੰਘ ਸੰਧੂ ਯੋਗ ਅਗਵਾਈ ਵਿੱਚ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਫਾਲਿਜਕਾ ਦੀ ਟੀਮ ਵੱਲੋਂ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੁਕੱਦਮਾ ਨੰਬਰ 03 ਮਿਤੀ 18.09.2024 ਜੁਰਮ 316,318,61(2) ਬੀ.ਐਨ.ਐਸ, ਵਾਧਾ ਜੁਰਮ 316(5), 318(2) ਬੀ.ਐਨ.ਐਸ, ਥਾਣਾ ਸਾਈਬਰ ਕਰਾਈਮ ਫਾਜਿਲਕਾ ਬਰਬਿਆਨ ਸੁਸ਼ਾਂਤ ਨਾਗਪਾਲ ਪੁੱਤਰ ਕ੍ਰਿਸ਼ਨ ਲਾਲ ਨਾਗਪਾਲ ਵਾਸੀ ਸਰਕੂਲਰ ਰੋਡ ਅਬੋਹਰ ਬਰਖਿਲਾਫ ਯਸ਼ਪਾਲ ਵਗੈਰਾ, ਜ਼ੋ ਕਿ ਮੁਦਈ ਮੁਕੱਦਮਾ ਨਾਲ 60,23,000 ਰੁਪਏ ਦੀ ਸਾਈਬਰ ਧੋਖਾਧੜੀ ਕਰਨ ਤੇ ਪੁਲਿਸ ਵੱਲੋਂ ਤਕਨੀਕੀ ਤੌਰ ਤੇ ਬੈਂਕਾਂ ਵਿੱਚੋਂ ਰਿਕਾਰਡ ਹਾਸਲ ਕਰਕੇ ਦਰਜ ਰਜਿਸਟਰ ਕੀਤਾ ਗਿਆ ਸੀ।

ਦੌਰਾਨੇ ਤਫਤੀਸ਼ ਮੁਕੱਦਮਾ ਨਾਇਕ ਰਾਹੁਲ ਕੁਮਾਰ ਉਰਫ ਯਸ਼ਪਾਲ ਪੁੱਤਰ ਜ਼ਸਵੰਤ ਭਾਈ ਪੁੱਤਰ ਨਟਵਰ ਲਾਲ ਵਾਸੀ ਨਿਊ ਕ੍ਰਿਸ਼ਨਾਪਾਰੂ, ਜਵੇਰੀਆਪਾਰੂ ਤਹਿਸੀਲ ਉਨਜਾਂ, ਜਿਲ੍ਹਾ ਮਹਿਸਾਣਾ (ਗੁਜਰਾਤ) ਨੂੰ ਮਿਤੀ 27 ਅਕਤੂਬਰ ਨੂੰ ਏ.ਐਸ.ਆਈ ਸੁਖਪਾਲ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਗੁਜਰਾਤ ਸਟੇਟ ਦੇ ਪੇਸ਼ ਕਰਕੇ ਟਰਾਂਜਿਟ ਰਿਮਾਂਡ ਹਾਸਲ ਕੀਤਾ ਗਿਆ। ਮੁਕੱਦਮਾ ਵਿੱਚ ਅੰਕਿਤ ਰਾਵਲ ਪੁੱਤਰ ਬਾਬੂ ਲਾਲ ਵਾਸੀ ਸ਼ਾਸਤਰੀ ਨਗਰ ਉੜਕਾ ਵੀਸਟ ਚੌਕੜੀ ਤਹਿਸੀਲ ੳਂਨਜਾ ਜਿਲ੍ਹਾ ਮਹਿਸਾਨਾ (ਗੁਜਰਾਤ) ਨੂੰ 1 ਨਵੰਬਰ ਨੂੰ ਨਾਮਜਦ ਕੀਤਾ ਗਿਆ। ਜਿਸ ਨੂੰ 24 ਨਵੰਬਰ ਨੂੰ ਊਂਝਾ ਗੁਜਰਾਤ ਸਟੇਟ ਤੋਂ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਸਮੇਤ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕਰਕੇ ਮੁਦਈ ਮੁਕੱਦਮਾ ਸੁਸ਼ਾਤ ਨਾਗਪਾਲ ਉਕਤ ਨੂੰ 15,50,000/— ਰੁਪਏ ਮੁਲਜ਼ਮਾਂ ਵੱਲੋਂ ਮੁਦਈ ਦੇ ਖਾਤੇ ਵਿੱਚ ਵਾਪਸ ਹੋ ਚੁੱਕੇ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਦੇ ਖਾਤੇ ਵਿੱਚ ਪਈ ਰਕਮ ਕਰੀਬ 5,50,000 ਰੁਪਏ ਫਰੀਜ ਕਰਵਾਈ ਗਈ।

ਦੌਰਾਨੇ ਤਫਤੀਸ਼ ਉਕਤ ਮੁਕੱਦਮਾ ਵਿੱਚ ਸਲੇਸ਼ ਕੁਮਾਰ ਪੁੱਤਰ ਛੇਦੀ ਲਾਲ ਅਤੇ ਰਕੇਸ਼ ਕੁਮਾਰ ਭਾਰਤੀ ਪੁੱਤਰ ਛੇਦੀ ਲਾਲ ਵਾਸੀਆਨ ਬਾਨਪੁਰੀ ਕਲੋਨੀ, ਜਿਲ੍ਹਾ ਖੇਰੀ ਉਤਰ ਪ੍ਰਦੇਸ਼ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ (ਉੱਤਰ ਪ੍ਰਦੇਸ਼) ਵਿਖੇ ਪੇਸ਼ ਕਰਕੇ 04 ਦਿਨ ਦਾ ਟਰਾਂਜਿਟ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਦੋਨੋ ਮੁਲਜ਼ਮਾਂ ਨੂੰ ਫਾਜਿਲਕਾ ਲਿਆ ਕੇ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ 03 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਰਿਮਾਂਡ ਇਹਨਾਂ ਦੋਨਾਂ ਵੱਲੋਂ ਸਾਈਬਰ ਠੱਗੀ ਰਾਹੀਂ ਹਾਸਲ ਕੀਤੀ ਰਕਮ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

Share it...

Leave a Reply

Your email address will not be published. Required fields are marked *