ਜਲਾਲਾਬਾਦ, 14 ਨਵੰਬਰ (ਵਿਜੇ ਹਾਂਡਾ ) । ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸਨਮਾਨ ਵਿੱਚ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ, ਜਿਸਦਾ ਉਦੇਸ਼ ਬਾਲ ਭਲਾਈ ਨੂੰ ਉਤਸ਼ਾਹਿਤ ਕਰਨਾ ਅਤੇ ਬੱਚਿਆਂ ਦੇ ਵਧਣ-ਫੁੱਲਣ ਲਈ ਇੱਕ ਪੋਸ਼ਣ ਵਾਲਾ ਮਾਹੌਲ ਬਣਾਉਣਾ ਹੈ। ਇਸ ਬਾਲ ਦਿਵਸ ‘ਤੇ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀਵਨ ਜੋਤੀ ਕਾਲਜ ਜਲਾਲਾਬਾਦ (ਪੱਛਮੀ) ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਆਲਮ ਕੇ ਉਤਾਰ ਵਿਖੇ ਬਾਲ ਦਿਵਸ ਮਨਾਉਂਦਿਆ ਦਿੱਤੀਆਂ ਗਈਆਂ। ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਉੱਥੇ ਬੱਚਿਆਂ ਲਈ ਕਈ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਤੇ ਤੋਹਫ਼ੇ ਵੀ ਵੰਡੇ ਗਏ।
Related Posts
ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ 16-17 ਨਵੰਬਰ ਨੂੰ ਹੋਵੇਗੀ
- Guruharsahailive
- November 12, 2024
- 0