ਫਿਰੋਜਪੁਰ ( ਰਜਿੰਦਰ ਕੰਬੋਜ਼ ) , 12 ਦਸੰਬਰ । ਪੰਜਾਬ ਵਿੱਚ ਲਗਾਤਾਰ ਨਸ਼ੇ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ । ਇਸੇ ਕੜੀ ਤਹਿਤ ਫਿਰੋਜਪੁਰ ਦੇ ਜੰਗਾਂ ਵਾਲਾ ਮੋੜ ਨੇੜੇ ਦੇ ਪਿੰਡ ਮਹਿਲ ਸਿੰਘ ਵਾਲਾ ਵਿਖੇ ਬੀਤੇ ਮੰਗਲਵਾਰ ਗੋਰਾ ਪੁੱਤਰ ਕਸ਼ਮੀਰ ਸਿੰਘ ਉਮਰ 22 ਸਾਲ ਦੀ ਨਸ਼ੇ ਦੀ ਓਵਰਡੋਜ ਤੇ ਚਲਦਿਆਂ ਉਸ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਅੱਜ ਵੀਰਵਾਰ ਦੀ ਸਵੇਰ 6 ਵਜੇ ਦੇ ਕਰੀਬ ਨਸ਼ੇ ਦਾ ਟੀਕਾ ਲਗਾਉਣ ਕਰਕੇ ਬੋਬੀ ਪੁੱਤਰ ਮੀਆ ਉਮਰ 20 ਸਾਲਾਂ ਪਿੰਡ ਮਹਿਲ ਸਿੰਘ ਦੀ ਮੌਤ ਹੋਈ ਗਈ ਹੈ । ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਨਰਾਇਣ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਗੋਰੇ ਦੀ ਮੌਤ ਹੋ ਜਾਣ ਦੇ ਚਲਦਿਆਂ ਅੱਜ ਉਸਦੀ ਅੰਤਿਮ ਅਰਦਾਸ ਦਾ ਭੋਗ ਪਾਇਆ ਜਾਣਾ ਸੀ ਤਾਂ ਅੱਜ ਬੋਬੀ ਪੁੱਤਰ ਮੀਆਂ ਦੀ ਵੀ ਮੌਤ ਹੋ ਗਈ ਹੈ । ਇਸ ਮੌਤ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਦੱਸ ਦਈਏ ਕਿ ਇੱਕ ਹੀ ਪਿੰਡ ਦੇ ਵਿੱਚ 20 ਸਾਲਾਂ 22 ਸਾਲਾਂ ਦੇ ਨੌਜਵਾਨਾਂ ਦੀਆਂ ਇਸ ਤਰ੍ਹਾਂ ਨਸ਼ੇ ਦੇ ਕਾਰਨ ਮੌਤ ਹੋ ਜਾਣ ਦੇ ਚਲਦਿਆਂ ਪੁਲਿਸ ਪ੍ਰਸ਼ਾਸ਼ਨ ਖਿਲਾਫ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ।
Related Posts
ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਨਾਟਕ ‘ਆਰ.ਐੱਸ.ਵੀ.ਪੀ.
- Guruharsahailive
- November 24, 2024
- 0