- ਫ਼ਿਰੋਜ਼ਪੁਰ, 12 ਦਸੰਬਰ (ਰਜਿੰਦਰ ਕੰਬੋਜ਼)। ਫ਼ਿਰੋਜ਼ਪੁਰ ਸ਼ਹਿਰ ਵਿਖੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਸਥਾਪਤ ਕੀਤੇ ਸ਼ਹੀਦ ਊਧਮ ਸਿੰਘ ਦੇ ਆਦਮ ਕੱਦ ਬੁੱਤ ’ਤੇ ਅੱਜ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦ ਨੂੰ ਸਿੱਜਦਾ ਕੀਤਾ ਗਿਆ। ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਵਲੋਂ ਚੌਂਕ ਦੇ ਕੀਤੇ ਸੁੰਦਰੀਕਰਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸ਼ਹੀਦ ਦੇ ਬੁੱਤ ਲਗਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਜਿੰਨਾਂ ਵਲੋਂ 1919 ਦੇ ਜਲਿਆਂਵਾਲਾ ਬਾਗ ਸਾਕੇ ਦਾ ਲੰਡਨ ਪਹੁੰਚ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਬਦਲਾ ਲਿਆ ਸੀ। ਉਨ੍ਹਾਂ ਕਿਹਾ ਕਿ ਧੰਨ ਉਹ ਮਾਵਾਂ ਹਨ, ਜਿੰਨਾਂ ਨੇ ਇਨ੍ਹਾਂ ਵਰਗੇ ਸ਼ਹੀਦਾਂ ਨੂੰ ਜਨਮ ਦਿੱਤਾ। ਇਸ ਮੌਕੇ ਰਾਣਾ ਸੋਢੀ ਨੇ ਵਲੋਂ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਨੂੰ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ ਗਈ। ਇਸ ਬਾਅਦ ਕਮੇਟੀ ਪ੍ਰਧਾਨ ਭਗਵਾਨ ਸਿੰਘ ਸਾਮਾ ਅਤੇ ਮੈਂਬਰਾਂ ਵਲੋਂ ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ, ਦਵਿੰਦਰ ਸਿੰਘ ਜੰਗ ਪ੍ਰਧਾਨ ਜ਼ਿਲ੍ਹਾ ਕਿਸਾਨ ਸੈੱਲ ਭਾਜਪਾ, ਨਸੀਬ ਸਿੰਘ ਸੰਧੂ, ਅਮਰਜੀਤ ਸਿੰਘ ਘਾਰੂ, ਮਨਜੀਤ ਸਿੰਘ ਧੰਜੂ, ਮੋਹਿਤ ਢੱਲ, ਅਸ਼ਵਨੀ ਗਰੋਵਰ ਸਾਬਕਾ ਪ੍ਰਧਾਨ ਨਗਰ ਕੌਂਸਲ, ਬਾਊ ਗੁੰਬਰ, ਰਾਣਾ ਦੁਲਚੀ ਕੇ, ਜਸਬੀਰ ਸਿੰਘ ਭੈਣੀਵਾਲਾ, ਭਗਵਾਨ ਸਿੰਘ ਮਮਦੋਟ, ਇੰਦਰ ਗੁਪਤਾ ਮੰਡਲ ਪ੍ਰਧਾਨ ਕੈਂਟ, ਸੁਰਜੀਤ ਸਿੰਘ ਫੁੱਲਰਵੰਨ, ਰਾਜਾ ਕੁਮਾਰ ਗੁਰੂਹਰਸਹਾਏ, ਬਲਵਿੰਦਰ ਸਿੰਘ ਜਨੇਰ, ਜਿੰਮੀ ਕੰਬੋਜ ਨਿੱਜੀ ਸਹਾਇਕ, ਦੀਦਾਰ ਸਿੰਘ ਇੱਛੇ ਵਾਲਾ, ਰਾਜਬੀਰ ਸਿੰਘ ਭੁੱਲਰ, ਕੁਲਵਿੰਦਰ ਸਿੰਘ ਖਲਚੀਆਂ, ਦਵਿੰਦਰ ਕਪੂਰ ਐਮ.ਸੀ., ਬਲਜੀਤ ਸਿੰਘ, ਕਾਲਾ ਫਾਈਨਾਂਸਰ, ਮੇਹਰ ਸਿੰਘ ਉਸਮਾਨ ਵਾਲਾ, ਡਾ: ਅਰਮਿੰਦਰ ਸਿੰਘ ਫਰਮਾਹ ਆਦਿ ਹਾਜ਼ਰ ਸਨ।