ਗੁਰੂਹਰਸਹਾਏ ਲਾਈਵ ਪਰਿਵਾਰ 100ਕੇ ਦਾ ਹੋਇਆ, ਗੁਰੂਹਰਸਹਾਏ ਵਾਸੀਆਂ ਨੇ ਕੇਕ ਕੱਟ ਕੀਤੀ ਖ਼ੁਸ਼ੀ ਸਾਂਝੀ

ਗੁਰੂਹਰਸਹਾਏ, 30 ਨਵੰਬਰ (ਗੁਰਮੀਤ ਸਿੰਘ )।ਗੁਰੂਹਰਸਹਾਏ ਤੋਂ ਚਲਦੇ ਵੈਬ ਚੈਨਲ ਗੁਰੂਹਰਸਹਾਏ ਲਾਈਵ ਦੇ ਪਰਿਵਾਰ ਵਿੱਚ 100ਕੇ ਹੋਣ ਤੇ ਗੁਰੂਹਰਸਹਾਏ ਵਾਸੀਆਂ ਨੇ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਬੀਤੇ ਤਿੰਨ ਸਾਲ ਤੋਂ ਅਣਥੱਕ ਮਿਹਨਤ ਦੇ ਸਦਕਾ ਅੱਜ ਗੁਰੂਹਰਸਹਾਏ ਲਾਈਵ ਵੈਬ ਚੈਨਲ ਦੇ ਪਰਿਵਾਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਲੋਕਾਂ ਦੇ ਮੁੱਦੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦੇ ਜਾਣ ਤੇ ਉਹਨਾਂ ਨੂੰ ਹੱਲ ਕਰਵਾਇਆ ਜਾਵੇ । ਗੁਰੂਹਰਸਹਾਏ ਲਾਈਵ ਟੀਮ ਦੀ ਇਸ ਅਣਥੱਕ ਮਿਹਨਤ ਦਾ ਫਲ ਇਹ ਮਿਲਿਆ ਹੈ ਕਿ ਅੱਜ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦੀ ਬਦੌਲਤ ਗੁਰੂਹਰਸਹਾਏ ਲਾਈਵ ਬੁਲੰਦੀਆਂ ਨੂੰ ਛੂੰਹਦਾ ਹੋਇਆ ਨਿਖਰ ਕੇ ਸਾਹਮਣੇ ਆ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਗੁਰੂਹਰਸਹਾਏ ਲਾਈਵ ਟੀਮ ਦੀ ਹਮੇਸ਼ਾ ਪਹਿਲ ਰਹੇਗੀ ਕਿ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਖਬਰ ਆਮ ਪਬਲਿਕ ਵਿਚ ਨਸਰ ਕੀਤੀ ਜਾਵੇਗੀ ।

Share it...

Leave a Reply

Your email address will not be published. Required fields are marked *