ਗੁਰੂਹਰਸਹਾਏ, 11 ਨਵੰਬਰ। (ਗੁਰਮੀਤ ਸਿੰਘ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਦੀ ਅਗਵਾਈ ‘ਚ ਦਾਣਾ ਮੰਡੀ ਕੰਧੇ ਸ਼ਾਹ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਨਵੇਂ ਬਣੇ ਭਾਜਪਾ ਆਗੂ ਰਵਨੀਤ ਬਿੱਟੂ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਜਾਣਕਾਰੀ ਦਿੰਦੇ ਹੋਏ ਜ਼ੋਨ ਪ੍ਰਧਾਨ ਗੁਰਬਖਸ਼ ਸਿੰਘ ਨੇ ਦੱਸਿਆ ਕਿ ਭਾਜਪਾ ਆਗੂ ਰਵਨੀਤ ਬਿੱਟੂ ਆਕਾ ਮੋਦੀ ਨੂੰ ਖੁਸ਼ ਕਰਨ ਲਈ ਅਤੇ ਮਹਾਂਰਾਸ਼ਟਰ ਤੇ ਝਾਰਖੰਡ ਸੂਬਿਆ ‘ਚ ਇੱਕ ਫਿਰਕੇ ਦੀ ਕਤਾਰਬੰਦੀ ਕਰਕੇ ਵੋਟਾਂ ਵਿੱਚ ਲਾਹਾ ਲੈਣ ਲਈ ਕਿਸਾਨਾਂ ਪ੍ਰਤੀ ਬੇਤੁਕੇ ਬਿਆਨਬਾਜ਼ੀ ਕਰ ਰਿਹਾ ਹੈ ਕਿਸਾਨ ਆਗੂਆਂ ਨੇ ਆਖਿਆ ਕਿ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਟ ਵਾਲੇ ਬਿਆਨ ਤੇ ਕੋਈ ਇਤਰਾਜ ਨਹੀਂ ਹੈ ਇਤਰਾਜ ਬਿੱਟੂ ਵੱਲੋਂ ਵਰਤੀ ਗਈ ਸ਼ਬਦਾਵਲੀ ‘ਤੇ ਹੈ। ਇਹੋ ਜਿਹੀ ਭਾਸ਼ਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿੱਥੋਂ ਤੱਕ ਕਿਸਾਨਾਂ ਦੇ ਆਗੂਆਂ ਦੀ ਜਾਇਦਾਦ ਦੀ ਜਾਂਚ ਦੀ ਗੱਲ ਹੈ ਸਾਰੇ ਸਿਆਸੀ ਆਗੂਆਂ, ਸਿਵਿਲ ਤੇ ਪੁਲਿਸ ਪ੍ਰਸ਼ਾਸਨ ਦੀ ਵਰਕਿੰਗ ਅਤੇ ਰਿਕਾਰਡ ਅਫਸਰ ਸ਼ਾਹੀ ਦੀ ਵੀ ਜਾਂਚ ਕੀਤੀ ਜਾਵੇ, ਕਿਉਂਕਿ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ । ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਤੇ ਕੇਂਦਰ ਅਤੇ ਪੰਜਾਬ ਸਰਕਾਰ ਗੌਰ ਕਰੇ ਜਾਂ ਫਿਰ ਅੰਦੋਲਨ ਇਸੇ ਤਰ੍ਹਾਂ ਚਲਦੇ ਰਹਿਣਗੇ । ਇਸ ਮੌਕੇ ਨਰਿੰਦਰ ਸਿੰਘ, ਪ੍ਰੀਤਮ ਸਿੰਘ, ਕਿਸ਼ਨ ਲਾਲ, ਬਲਵੀਰ ਸਿੰਘ, ਭਗਵਾਨ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ ਆਦਿ ਕਿਸਾਨ ਹਾਜ਼ਰ ਸਨ ।
Related Posts
ਪਿੰਡ ਲਾੜੀਆਂ ਦੀ ਨਵੀਂ ਪੰਚਾਇਤ ਨੇ ਗੁਰੂ ਘਰ ਸਮਾਗਮ ਕਰਾ ਕੀਤਾ ਸ਼ੁਕਰਾਨਾ
- Guruharsahailive
- November 21, 2024
- 0