ਗੁਰੂਹਰਸਹਾਏ, 29 ਨਵੰਬਰ ( ਗੁਰਮੀਤ ਸਿੰਘ)। ਫਿਰੋਜ਼ਪੁਰ-ਫਾਜਿਲਕਾ ਜੀਟੀ ਰੋਡ ‘ਤੇ ਪੈਂਦੇ ਪਿੰਡ ਪਿੰਡੀ ਨੇੜੇ ਇੱਕ ਪਿਕਅੱਪ ਗੱਡੀ ਅਤੇ ਸਵਿਫਟ ਕਾਰ ਦਰਮਿਆਨ ਟੱਕਰ ਹੋਈ ਹੈ। ਹਾਦਸੇ ਸਬੰਧੀ ਕਾਰ ਚਾਲਕ ਹੈਪੀ ਮਾਨਕਟਾਲਾ ਨੇ ਦੱਸਿਆ ਕਿ ਓਹ ਆਪਣੇ ਕੰਮਕਾਰ ਕਰਕੇ ਗੁਰੂਹਰਸਹਾਏ ਵੱਲ ਆ ਰਹੇ ਸੀ ਕਿ ਅੱਗੋਂ ਆਉਂਦੀ ਇੱਕ ਪਿਕਅਪ ਗੱਡੀ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ । ਦੂਜੇ ਪਿਕਅਪ ਗੱਡੀ ਦੇ ਚਾਲਕ ਨੇ ਦੱਸਿਆ ਕਿ ਉਸ ਦੀ ਗੱਡੀ ਦੇ ਸਟੇਰਿੰਗ ਵਿੱਚ ਕੁਝ ਖ਼ਰਾਬੀ ਆ ਜਾਣ ਕਾਰਨ ਉਸ ਦੀ ਗੱਡੀ ਕੰਟਰੋਲ ਕਰਦੇ ਹੋਏ ਕਾਰ ਵਿੱਚ ਜਾ ਵੱਜੀ। ਫਿਲਹਾਲ ਹਾਦਸੇ ਵਿੱਚ ਕੋਈ ਵੱਡਾ ਨੁਕਸਾਨ ਹੋਣ ਤੋਂ ਟਾਲਾ ਰਿਹਾ।