ਐਮਸੀ ਚੋਣ ਲਈ ਦਾਖਲ ਹੋਈਆਂ ਨਾਮਜ਼ਦਗੀਆਂ ‘ਚੋਂ ਨਹੀਂ ਹੋਈ ਕੋਈ ਰੱਦ

ਗੁਰੂਹਰਸਹਾਏ ( ਗੁੁਰਮੀਤ ਸਿੰਘ), 13 ਦਸੰਬਰ। 21 ਦਸੰਬਰ ਨੂੰ ਹੋਣ ਜਾ ਰਹੀਆਂ ਐਸਸੀ ਚੋਣਾਂ ਲਈ ਗੁਰੂਹਰਸਹਾਏ ਦੇ ਵਾਰਡ ਨੰ. 15 ਲਈ ਨਾਮਜ਼ਦਗੀਆਂ ਦੇ ਆਖਰੀ ਦਿਨ ਕੁੱਲ 6 ਨਾਮਜ਼ਦਗੀਆਂ ਦਾਖਲ ਹੋਈਆਂ। ਇਸ ਚੋਣ ਲਈ ਸੋਹਣ ਸਿੰਘ ਨੇ ਕਾਂਗਰਸ ਵੱਲੋਂ, ਗੁਰਮੇਜ ਸਿੰਘ ਅਤੇ ਉਸਦੀ ਪਤਨੀ ਹਰਬੰਸ ਕੌਰ ਨੇ ਆਮ ਆਦਮੀ ਪਾਰਟੀ ਵੱਲੋਂ, ਮੋਹਨ ਸਿੰਘ ਨੇ ਭਾਜਪਾ ਵੱਲੋਂ ਅਤੇ ਸੁਭਾਸ਼ ਅਤੇ ਸਿੰਕਦਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਭਰੇ ਗਏ ਸਨ। ਦਾਖਲ ਹੋਈਆਂ ਨਾਮਜ਼ਦਗੀਆਂ ਦੀ ਅੱਜ ਪੜਤਾਲ ਕੀਤੀ ਗਈ ਜੋ ਸਭ ਸਹੀ ਹੋਣ ਕਾਰਨ ਕੋਈ ਵੀ ਨਾਮਜ਼ਦਗੀ ਰੱਦ ਨਹੀਂ ਕੀਤੀ ਗਈ ਹੈ, ਜਿਹਨਾਂ ਵਿਚੋਂ ਕਾਗਜ਼ ਵਾਪਸ ਲੈਣ ਦੇ ਚਾਹਵਾਨ ਉਮੀਦਵਾਰ ਕੱਲ੍ਹ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ, ਜਿਸ ਮਗਰੋਂ ਬਚੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਕੇ 21 ਦਸੰਬਰ ਨੂੰ ਚੋਣ ਕਰਵਾਈ ਜਾਵੇਗੀ।

Share it...

Leave a Reply

Your email address will not be published. Required fields are marked *