ਫਿਰੋਜਪੁਰ, 30 ਨਵੰਬਰ (ਰਜਿੰਦਰ ਕੰਬੋਜ਼ ) ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਦਿਨ ਇੰਟਰਵਿਊ ਵਿੱਚ ਪੱਤਰਕਾਰ ਗੁਰਨਾਮ ਸਿੰਘ ਸਿੱਧੂ ਵੱਲੋ ਪੁਲਿਸ ਪ੍ਰਸ਼ਾਸਨ ਤੇ ਲਾਏ ਦੋਸ਼ ਗੰਭੀਰ ਹਨ, ਜਿਸ ਦੀ ਕਿਸੇ ਰਿਟਾਇਰਡ ਹਾਈਕੋਰਟ ਦੇ ਜੱਜਾਂ ਰਾਂਹੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਕੁਝ ਕੁ ਪੁਲਿਸ ਮਲਾਜਮਾਂ ਦੀਆਂ ਗਲਤੀਆਂ ਕਾਰਨ ਚੰਗੇ ਪੁਲਿਸ ਮੁਲਾਜ਼ਮਾਂ ਦੀ ਵਰਦੀ ਵੀ ਦਾਗੀ ਨਾ ਹੋਵੇ ਅਤੇ ਪੁਲਿਸ ਦੀ ਲੋਕਾਂ ਵਿੱਚ ਛਵੀ ਖਰਾਬ ਨਾ ਹੋਵੇ ।ਜ਼ਿਲਾ ਫਿਰੋਜ਼ਪੁਰ ਵਿੱਚ ਲਾਅ ਐਡ ਆਰਡਰ ਦੀ ਹਾਲਤ ਪਤਲੀ ਹੈ ਅਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਨਹੀ ਹੋ ਰਹੀ ਹੈ। ਸਾਰੇ ਮਹਿਕਮਿਆਂ ਵਿੱਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਜਿਸ ਕਾਰਨ ਲੋਕਾਂ ਦੀ ਖੱਜਲ ਖੁਆਰੀ,ਕਤਲੋਗਾਰਦ, ਲੁੱਟਾਂ ਖੋਹਾਂ, ਹੋ ਰਹੀਆਂ ਹਨ ।ਪੰਜਾਬ ਨੂੰ ਬਿਹਾਰ ਨਾਲੋ ਖਤਰਨਾਕ ਬਣਾ ਦਿੱਤਾ ਗਿਆ ਹੈ। ਜੋ ਇਲਜ਼ਾਮ ਸਿੱਧੂ ਸਾਬ ਨੇ ਲਾਏ ਹਨ ਉਸ ਸਬੰਧੀ ਇਹਨਾਂ ਪ੍ਰੈਸ ਰਿਪੋਰਟਾਂ ਤੇ ਗਲਤ ਕੇਸ ਵੀ ਦਰਜ ਕਰਕੇ ਜੇਲ੍ਹਾਂ ਵਿੱਚ ਭੇਜਿਆ ਜਾ ਸਕਦਾ ਹੈ ਜਾਂ ਫਿਰ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਵੀ ਕੀਤਾ ਜਾ ਸਕਦਾ ਹੈ। ਜੇਕਰ ਇਸ ਤਰਾਂ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾ ਫਿਰੋਜ਼ਪੁਰ ਦੇ ਲੋਕ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੱਤਰਕਾਰਾਂ ਦਾ ਡਟ ਕੇ ਸਾਥ ਦੇਣਗੇ।
Related Posts
ਹਲਕੇ ਕੁੱਤੇ ਦੇ ਕੱਟਣ ਨਾਲ ਨੌਜਵਾਨ ਦੀ ਮੌਤ
- Guruharsahailive
- November 17, 2024
- 0