ਮਮਦੋਟ, 17 ਨਵੰਬਰ ( ਸੰਜੀਵ ਮਦਾਨ ) । ਮਮਦੋਟ ਦੇ ਸਰਹੱਦੀ ਪਿੰਡ ਦੋਨਾਂ ਰਹਿਮਤ ਸੇਠਾਂ ਵਾਲਾ ਵਿਖੇ ਹਲਕੇ ਕੁੱਤੇ ਦੁਆਰਾ 17 ਸਾਲਾਂ ਨੌਜਵਾਨ ਨੂੰ ਕੱਟੇ ਜਾਣ ਤੋਂ ਬਾਅਦ ਉਸ ਦੀ ਦਰਦਨਾਕ ਮੌਤ ਹੋਈ ਹੈ, ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਮੌਤ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ 17 ਸਾਲਾ ਨੌਜਵਾਨ ਦਮਨਪ੍ਰੀਤ ਸਿੰਘ ਕੁਝ ਦਿਨ ਪਹਿਲਾਂ ਸਵੇਰੇ 6 ਵਜੇ ਸੈਰ ਨੂੰ ਨਿਕਲਿਆ ਸੀ ਕਿ ਥੋੜੀ ਦੂਰੀ ਤੇ ਗਿਆ ਸੀ ਕਿ ਖੇਤਾਂ ਵਿੱਚੋਂ ਆਏ ਹਲਕੇ ਰੰਗ ਦੇ ਕੁੱਤੇ ਨੇ ਉਸ ਨੂੰ ਮੂੰਹ ਦੇ ਕੋਲੋਂ ਕੱਟ ਲਿਆ, ਜਿਸ ਤੋਂ ਬਾਅਦ ਤੁਰੰਤ ਉਹ ਘਰ ਜਾ ਕੇ ਮਾਪਿਆਂ ਨੂੰ ਸਾਰੀ ਗੱਲ ਦੱਸੀ। ਜਿੱਥੋਂ ਤੱਕ ਜਿੰਨਾ ਸੰਭਵ ਹੋ ਸਕਿਆ ਮਾਪਿਆਂ ਨੇ ਇਲਾਜ ਵਾਸਤੇ ਓਹੜ ਪੋਹੜ ਕੀਤਾ ਪਰ ਪਿਛਲੇ ਚਾਰ ਦਿਨਾਂ ਤੋਂ ਹਾਲਤ ਹੋਰ ਗੰਭੀਰ ਹੁੰਦੀ ਗਈ ਅਤੇ ਦੇਰ ਰਾਤ ਨੂੰ ਨੌਜਵਾਨ ਦੀ ਮੌਤ ਹੋ ਗਈ।
Related Posts
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਵਿਖੇ ਸਮਾਜਿਕ ਸਿੱਖਿਆ ਦਾ ਮੇਲਾ ਲਗਾਇਆ
- Guruharsahailive
- December 12, 2024
- 0