ਚਾਂਦ ਰਸਾਲੇ ਦਾ ਫਾਂਸੀ ਵਿਸ਼ੇਸ ਅੰਕ ਦੀਆਂ ਜੀਵਨੀਆਂ ਲਿਖੀਆਂ ਸਨ ਫਿਰੋਜ਼ਪੁਰ ਦੇ ਤੂੜੀ ਬਜ਼ਾਰ ‘ਚ

ਫਿਰੋਜ਼ਪੁਰ ( ਸਤਪਾਲ ਥਿੰਦ ) । ਸ਼ਹੀਦ ਕ੍ਰਾਂਤੀਕਾਰੀਆਂ ਦੀਆਂ ਜੀਵਨੀਆ ‘ਤੇ ਨਵੰਬਰ 1928 ਵਿਚ ਇਲਾਹਾਬਾਦ ਤੋ ਛਪਦੇ ਚਾਂਦ ਰਸਾਲੇ ਵੱਲੋਂ ਕੱਢੇ ਦੀਵਾਲੀ ਵਿਸ਼ੇਸ਼ ਅੰਕ ‘ਤੇ ਪ੍ਰਕਾਸ਼ਿਤ ਹੋਈਆਂ ਜੀਵਨੀਆਂ ਫਿਰੋਜ਼ਪੁਰ ਦੇ ਤੂੜੀ ਬਜ਼ਾਰ ਦੇ ਗੁਪਤ ਟਿਕਾਣੇ ‘ਤੇ ਸ਼ਿਵ ਵਰਮਾ ਤੇ ਭਗਤ ਸਿੰਘ ਨੇ ਲਿਖੀਆਂ ਸਨ ਪਰ ਉਹਨਾਂ ਆਪਣੇ ਨਾਂਅ ਦੀ ਬਜਾਏ ਫਰਜ਼ੀ ਨਾਵਾਂ ਤੇ ਇਹ ਜੀਵਨੀਆਂ ਲਿਖੀਆਂ ਸਨ । ਜੋ ਕਿ ਅੰਗਰੇਜ਼ੀ ਹਕੂਮਤ ਸਮੇਂ ਸ਼ਹੀਦ ਕੀਤੇ ਕ੍ਰਾਂਤੀਕਾਰੀਆਂ ਦੀ ਜ਼ਿੰਦਗੀ ਬਾਰੇ ਇਸ ਵਿਸ਼ੇਸ਼ ਅੰਕ ਤੇ 53 ਜੀਵਨੀਆਂ ਸਨ । ਖੋਜੀ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਦੀਵਾਲੀ ਮੌਕੇ ਇਲਾਹਾਬਾਦ ਤੋਂ ਛੱਪਦੇ ਚਾਂਦ ਰਸਾਲੇ ਦਾ ਵਿਸ਼ੇਸ਼ ਅੰਕ ਭਗਤ ਸਿੰਘ ਤੇ ਸ਼ਿਵ ਵਰਮਾ ਨੇ ਫਿਰੋਜ਼ਪੁਰ ਸਥਿਤ ਤੂੜੀ ਬਜ਼ਾਰ ਵਿਚ ਲਿਖਿਆ ਜੋ ਕਿ ਪ੍ਰਕਾਸ਼ਤ ਹੋਣ ਸਮੇਂ ਵੱਡੀ ਗਿਣਤੀ ਵਿਚ ਛਪਿਆ , ਜਿਸ ਨੂੰ 10 ਦਸੰਬਰ 1928 ਉੱਤਰ ਪ੍ਰਦੇਸ਼ ਸਰਕਾਰ ਨੇ ਨੋਟੀਫਿਕੇਸ਼ਨ ਨੰਬਰ 100-8-3774 ਜਾਰੀ ਕਰਕੇ ਪਾਬੰਦੀ ਲਗਾ ਦਿੱਤੀ ਸੀ ।

ਕੈਪਸ਼ਨ : ਫਿਰੋਜ਼ਪੁਰ ਦੇ ਤੂੜੀ ਬਜ਼ਾਰ ਸਥਿਤ ਗੁਪਤ ਟਿਕਾਣਾ।

ਫਿਰੋਜ਼ਪੁਰ ਤੂੜੀ ਬਜ਼ਾਰ ਦੇ ਗੁਪਤ ਟਿਕਾਣੇ ਵਿਚ ਇਸ ਰਸਾਲੇ ਦੇ ਵਿਸ਼ੇਸ਼ ਅੰਕ ਦੀਆਂ ਲਿਖੀਆਂ ਜੀਵਨੀਆਂ ਦੀ ਪੁਸ਼ਟੀ ਜੈ ਗੋਪਾਲ ਕ੍ਰਾਂਤੀਕਾਰੀ ਜੋ ਤੂੜੀ ਬਜ਼ਾਰ ‘ਚ ਭੇਸ ਵਟਾ ਕੇ ਨੌਕਰ ਦੇ ਰੂਪ ਵਿਚ ਰਹਿੰਦਾ ਸੀ, ਜੋ ਬਾਅਦ ਸਰਕਾਰੀ ਗਵਾਹ ਬਣ ਕੇ 6 ਮਈ 1930 ਨੂੰ ਜੱਜ ਕੋਲਡ ਸਟਰੋਮ ਦੀ ਅਦਾਲਤ ‘ਚ ਆਪਣੇ ਬਿਆਨ ਦਿੱਤਾ ਸੀ । ਉਸ ਤੋਂ ਬਾਅਦ ਅਗਲੇ ਦਿਨ 7 ਮਈ ਨੂੰ ਜੈ ਗੋਪਾਲ ਨੇ ਜੱਜ ਸਾਹਮਣੇ ਇਹ ਵੀ ਬਿਆਨ ਦਿੱਤਾ ਸੀ ਕਿ ਭਗਤ ਸਿੰਘ , ਚੰਦਰ ਸ਼ੇਖਰ ਅਜ਼ਾਦ ਸਾਡੇ ਕੋਲ ਫਿਰੋਜ਼ਪੁਰ ਗੁਪਤ ਟਿਕਾਣੇ ਚਾਂਦ ਰਸਾਲੇ ਦਾ ਫਾਂਸੀ ਵਿਸ਼ੇਸ਼ ਅੰਕ ਦਾ ਬੰਡਲ ਲੈ ਕੇ ਆਏ ਸਨ ਅਤੇ ਅਗਲੇ ਦਿਨ ਹੀ ਭਗਤ ਸਿੰਘ ਅਤੇ ਮੈਂ ਚਾਂਦ ਰਸਾਲੇ ਦੀਆਂ ਕਾਪੀਆਂ ਲੈ ਕੇ ਲਾਹੌਰ ਚਲੇ ਗਏ । ਲਾਹੌਰ ਸ਼ਟੇਸ਼ਨ ਤੋਂ ਉਤਰਨ ਤੋਂ ਬਾਅਦ ਅਲੱਗ-ਅਲੱਗ ਹੋ ਕੇ ਮੋਜੰਗ ਵਾਲੇ ਗੁਪਤ ਟਿਕਾਣੇ ਵਿਚ ਚਲੇ ਗਏ । ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕ੍ਰਾਂਤੀਕਾਰੀਆਂ ਨੂੰ ਫੜਨ ਤੋਂ ਬਾਅਦ 23-24 ਨਵੰਬਰ ਨੂੰ ਚਾਂਦ ਰਸਾਲੇ ਦੇ ਫਾਂਸੀ ਅੰਕ ਦੇ ਸਬੰਧ ਵਿਚ ਦਫਤਰ ਵਿਚ ਛਾਪਾ ਮਾਰਿਆ ਗਿਆ ਸੀ , ਜਿਥੇ ਜੀਵਨੀਆਂ ਲਿਖਣ ਦੇ ਬਦਲੇ ਜੋ ੳਜ਼ਰਤ ਸ਼ਿਵ ਵਰਮਾ ਨੂੰ ਲਿਖਤਾਂ ਲਿਖਣ ਦੇ ਬਦਲੇ ਮਿਲਿਆ ਸੀ ਜੋ ਪਾਰਟੀ ਫੰਡ ਲਈ ਵਰਤਿਆ ਜਾਣਾ ਸੀ ਉਸ ਸਬੰਧੀ ਰਸੀਦਾਂ ਮਿਲੀਆ । ਅੰਗਰੇਜ਼ ਸਰਕਾਰ ਨੇ ਇਸ ਦੀ ਪੁਸ਼ਟੀ ਲਈ ਤਿੰਨ ਗਵਾਹ ਚਾਂਦ ਰਸਾਲੇ ਦੇ ਸਹਿ-ਸੰਪਾਦਕ ਚੰਦਰ ਸ਼ੇਖਰ ਸ਼ਾਸ਼ਤਰੀ , ਸੰਪਾਦਕ ਮਿਸਟਰ ਆਰ ਸਹਿਗਲ ਅਤੇ ਇਸ ਦੀਵਾਲੀ ਵਿਸ਼ੇਸ਼ ਫਾਂਸੀ ਅੰਕ ਦੇ ਸ਼ਪੈਸ਼ਲ ਇੰਚਾਰਜ ਪੰਡਿਤ ਚੰਦਰ ਸ਼ਾਸ਼ਤਰੀ ਜੋ ਗਵਾਹ ਬਣੇ , ਜਿਸ ਵਿਚ ਸਹਿ-ਸੰਪਾਦਕ ਚੰਦਰ ਸ਼ੇਖਰ ਸ਼ਾਸ਼ਤਰੀ ਗਵਾਹ ਨੰ: 438 , ਸੰਪਾਦਕ ਮਿਸਟਰ ਆਰ ਸਹਿਗਲ 428 ਅਤੇ ਪੰਡਿਤ ਚੰਦਰ ਸ਼ਾਸ਼ਤਰੀ 350 ਨੰਬਰ ਗਵਾਹ ਸੀ।
ਦੱਸਣਯੋਗ ਹੈ ਕਿ ਕ੍ਰਾਂਤੀਕਾਰੀਆਂ ਦੀ ਜੀਵਨੀ ਤੇ ਚਾਂਦ ਰਸਾਲੇ ਦਾ ਇਹ ਵਿਸ਼ੇਸ਼ ਅੰਕ 10 ਹਜ਼ਾਰ ਕਾਪੀ ਹਿੰਦੀ ਦੇ ਵਿਚ ਛਪਿਆ ਸੀ ਜੋ ਸਾਰੇ ਦੇਸ਼ ਵਿਚ ਵੰਡਿਆ ਗਿਆ । ਕ੍ਰਾਂਤੀਕਾਰੀਆਂ ਦੀ ਗ੍ਰਿਫਤਾਰੀਆਂ ਮੌਕੇ ਦੇਸ਼ ਦੇ ਵੱਖ-ਵੱਖ ਗੁਪਤ ਟਕਾਣਿਆਂ ਤੋਂ ਇਹ ਅੰਕ ਦੀਆ ਕਾਪੀਆਂ ਬਰਾਮਦ ਹੋਈਆਂ।

Share it...

Leave a Reply

Your email address will not be published. Required fields are marked *