ਕਾਦੀਆਂ, 17 ਨਵੰਬਰ (ਲਵਪ੍ਰੀਤ ਸਿੰਘ ਖੁਸ਼ੀਪੁਰ)।
ਐਸ ਐਸ ਪੀ ਬਟਾਲਾ ਸੁਹੇਲ ਕਾਸਿਮ ਮੀਰ ਆਈ ਪੀ ਐਸ ਦੀਆਂ ਹਿਦਾਈਤਾਂ ਮੁਤਾਬਕ ਅਤੇ ਡੀ ਐਸ ਪੀ ਹਰਗੋਬਿੰਦਪੁਰ ਸਾਹਿਬ ਹਰਕ੍ਰਿਸ਼ਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਮੁਖੀ ਕਾਦੀਆਂ ਪਰਮਿੰਦਰ ਸਿੰਘ ਦੀ ਅਗੁਵਾਈ ਹੇਠ 10 ਰਿਵਾਲਵਰ ਸਮੇਤ 5 ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੀਆਂ ਐਸ ਐਚ ੳ ਕਾਦੀਆਂ ਪਰਮਿੰਦਰ ਸਿੰਘ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਰਮਨ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਪ੍ਰੇਮ ਨਗਰ ਵਲੋ ਰਿਪੋਰਟ ਲਿਖਾਈ ਗਈ ਸੀ ਕਿ ਉਸ ਦੀ 2 ਪਿਸਟਲ ਉਤੱਮ ਗੱਨ ਹਾਊਸ ਤੋ ਚੋਰੀ ਹੋਣ ਦੀ ਸੂਚਨਾ ਦਿੱਤੀ ਸੀ ਜਿਸ ਤੇ ਮੁਕਦਮਾ ਨੰਬਰ 74 ਮਿਤੀ 6-11-24 ਦਰਜ ਕੀਤਾ ਗਿਆ ਸੀ। ਇਸ ਸਬੰਧੀ ਜਗਤਾਰ ਸਿੰਘ ਉਰਫ ਕਰਨ ਲਖਵਿੰਦਰ ਸਿੰਘ ਵਾਸੀ ਪਿੰਡ ਮੂਲਿਆਂਵਾਲ ਦੇ ਖਿਲਾਫ ਮੁਕਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਗਈ ਅਤੇ ਜਗਤਾਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਪੁਛਗਿੱਛ ਕਰਕੇ ਸੁਖਚੈਨ ਸਿੰਘ ਉਰਫ ਸੁੱਖਾ ਵਾਸੀ ਮੂਲਿਆਂਵਾਲ ਕੋਲੋ 2 ਪਿਸਟਲ ਬਰਾਮਦ ਕੀਤੇ ਗਏ। ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਗੱਨ ਹਾਊਸ ਤੋ 2 ਨਹੀਂ 11 ਪਿਸਟਲ ਚੋਰੀ ਹੋਏ ਹਨ। ਇਸ ਸਬੰਧੀ ਜਗਤਾਰ ਸਿੰਘ ਅਤੇ ਅਕਾਸ਼ ਮਸੀਹ ਕੋਲੋਂ ਪੁਛ ਗਿੱਛ ਕੀਤੀ ਗਈ ਸਹਿਜਪ੍ਰੀਤ ਅਤੇ ਵਿਜੇ ਕੁਮਾਰ ਨਾਮਜ਼ਦ ਕੀਤੇ ਗਏ। ਜਿਨਾਂ ਕੋਲੋਂ ਚੋਰੀ ਦੇ 4 ਪਿਸਟਲ ਬਰਾਮਦ ਕੀਤੇ ਗਏ। ਸਹਿਜਪ੍ਰੀਤ ਕੋਲੋ ਵੀ 2 ਪਿਸਟਲ ਬਰਾਮਦ ਕੀਤੇ ਗਏ। ਪੁਲਿਸ ਵਲੋ ਹੁਣ ਤੱਕ 10 ਪਿਸਟਲ 32 ਬੋਰ ਬਰਾਮਦ ਹੋ ਚੁਕੇ ਹੱਨ। ਐਸ ਐਚ ੳ ਪਰਮਿੰਦਰ ਸਿੰਘ ਨੇ ਕਿਹਾ ਕਿ ਇਹ ਸਾਰੀ ਰਿਕਵਰੀ 5 ਦਿਨਾਂ ਦੇ ਅੰਦਰ ਕੀਤੀ ਗਈ ਹੈ। ਇਸ ਮੋਕੇ ਡੀ ਐਸ ਪੀ ਹਰਕ੍ਰਿਸ਼ਨ ਸਿੰਘ ਨੇ ਐਸ ਐਚ ੳ ਦੀ ਸ਼ਲਾਘਾ ਕਰਦੀਆਂ ਕਿਹਾ ਕਿ ਇਹ ਕਾਮਿਆਬੀ ਪਰਮਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਦੀ ਮਿਹਨਤ ਸਦਕਾ ਹੀ ਹਾਸਲ ਹੋਈ ਹੈ।