16/17 ਦਸੰਬਰ ਨੂੰ ਸਰਕਾਰ ਵੱਲੋਂ ਮੰਗਾ ਹਲ਼ ਨਾ ਕੀਤੀਆਂ ਤਾਂ ਕੀਤਾ ਜਾਵੇਗਾ ਤਿੱਖਾ ਸੰਘਰਸ : ਜਸਵੰਤ ਘੁਬਾਇਆ

ਗੁਰੂਹਰਸਹਾਏ, 15 ਦਸੰਬਰ (ਗੁਰਮੀਤ ਸਿੰਘ)। ਬੇਰੁਜਗਾਰ ਅਧਿਆਪਕਾਂ ਵੱਲੋਂ ਸ਼ਹੀਦ ਊਧਮ ਸਿੰਘ ਪਾਰਕ ਗੋਲੂ ਕਾ ਮੋੜ ਵਿੱਚ ਮੀਟਿੰਗ ਕੀਤੀ ਗਈ ਹੈ, ਇਸ ਮੀਟਿੰਗ ਵਿੱਚ ਪਹੁੰਚੇ ਪੰਜਾਬ ਸੂਬਾ ਪ੍ਰਧਾਨ ਜਸਵੰਤ ਘੁਬਾਇਆ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਵੱਡੇ ਪੱਧਰ ਤੇ ਅਸਾਮੀਆਂ ਖਾਲੀ ਹਨ। ਇਹ ਸਰਕਾਰ ਸਿੱਖਿਆ ਤੇ ਸਿਹਤ ਤੇ ਵੱਡੇ-ਵੱਡੇ ਵਾਅਦੇ ਕੀਤੇ ਹਨ ਪਰ ਕੋਈ ਵਫਾ ਨਹੀਂ ਹੋਇਆ ਸਗੋਂ ਇਸ ਸਰਕਾਰ ਨੇ ਹੋਰ ਬੇਰੁਜਗਾਰਾਂ ਨੂੰ ਨਾਹਰੇ ਮਾਰਦੇ ਮਾਰਦੇ ਹੋਰਾ ਨੂੰ ਓਵਰ ਏਜ ਕਰ ਦਿੱਤਾ ਹੈ ਅਤੇ ਬੀ.ਏ ਵਿੱਚ ਰੱਖੀ 55% ਸ਼ਰਤ ਨੂੰ ਵੀ ਲਾਗੂ ਕਰ ਦਿੱਤਾ ਹੈ ਇਸ ਦਾ ਹੱਲ ਨਹੀਂ ਕਰ ਰਹੀ, ਨਾ ਲੈਕਚਰਾਰ ਸਾਰੇ ਵਿਸ਼ਿਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਹੈ ਅਤੇ ਇਸ ਸਰਕਾਰ ਵੱਲੋਂ ਸਟੇਜ਼ਾ ਤੇ ਝੂਠ ਪਰੋਸਿਆ ਜਾ ਰਿਹਾ ਹੈ। ਸਰਕਾਰ ਨਾਲ ਬੇਰੁਜਗਾਰਾਂ ਦੀ 16/17 ਦਸੰਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ ਜੇਕਰ ਹਲ਼ ਨਹੀਂ ਹੁੰਦਾ ਤਾਂ ਬਹੁਤ ਜ਼ਲਦ ਤਿੱਖਾ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਪਹੁੰਚੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਅਤੇ ਹੋਰ ਆਗੂ ਹਾਜ਼ਰ ਸਾਥੀ ਹਰਪ੍ਰੀਤ ਸਿੰਘ ਧੀਰਜ ਕੁਮਾਰ ਸੁਖਵਿੰਦਰ ਕੌਰ, ਮਨਜੀਤ ਕੌਰ, ਦਲੀਪ ਕੌਰ ਸੁਖਦੇਵ ਸਿੰਘ, ਬੂਟਾ ਸਿੰਘ, ਗੁਰਵਿੰਦਰ ਸਿੰਘ ਸੁਰਿੰਦਰ ਸਿੰਘ, ਮਨਦੀਪ ਕੌਰ, ਸ਼ਿਮਲਾ ਰਾਣੀ, ਬਲਜੀਤ ਕੌਰ ਮਨਜੀਤ ਕੌਰ ਗੌਰਵ ਕੁਮਾਰ ਪਹੁੰਚੇ ਸਾਥੀਆਂ ਨੇ ਵੀ ਪਹੁੰਚ ਕੇ, ਸਰਕਾਰ ਨੂੰ ਕਿਹਾ ਜੇਕਰ ਮੰਗਾ ਨਾ ਹਲ਼ ਕੀਤੀਆਂ ਤਾਂ ਜਬਰਦਸਤ ਸੰਘਰਸ਼ ਕੀਤਾ ਜਾਵੇਗਾ

Share it...

Leave a Reply

Your email address will not be published. Required fields are marked *