ਕਿਸਾਨਾਂ ਮਜਦੂਰਾਂ ਨੇ ਫਿਰੋਜਪੁਰ ਬਸਤੀ ਟੈਕਾਂ ਵਾਲੀ ਵਿਖੇ ਕੀਤਾ ਰੇਲਾਂ ਦਾ ਚੱਕਾ ਜਾਮ

ਫਿਰੋਜ਼ਪੁਰ, 18 ਦਸੰਬਰ ( ਰਜਿੰਦਰ ਕੰਬੋਜ਼) ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਜ਼ਿਲਾ ਫਿਰੋਜ਼ਪੁਰ ਵੱਲੋਂ ਬਸਤੀ ਟੈਕਾਂ ਵਾਲੀ ਫਿਰੋਜ਼ਪੁਰ ਵਿਖੇ ਜ਼ਿਲ੍ਹਾਂ ਪ੍ਰਧਾਨ ਇੰਦਰਜੀਤ ਸਿੰਘ ਬਾਠ ਅਤੇ ਗੁਰਮੇਲ ਸਿੰਘ ਦੀ ਅਗਵਾਹੀ ਹੇਠ ਤਿੰਨ ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ । ਧਰਨੇ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਧਰਮ ਸਿੰਘ ਸਿੱਧੂ,ਰਣਜੀਤ ਸਿੰਘ ਖੱਚਰਵਾਲਾ,ਨਰਿੰਦਰਪਾਲ ਸਿੰਘ ਜਤਾਲਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਰੇਲ ਰੋਕੋ ਅੰਦੋਲਨ ਜੋ ਮੋਦੀ ਸਰਕਾਰ ਤੇ ਹਰਿਆਣਾ ਸਰਕਾਰ ਵੱਲੋਂ ਖਾਲੀ ਹੱਥੀ ਦਿੱਲੀ ਜਾ ਰਹੇ ਕਿਸਾਨ ਤੇ ਤਸ਼ੱਦਦ ਕਰਕੇ ਅਨੇਕਾਂ ਕਿਸਾਨ ਜਖਮੀ ਕੀਤੇ। ਜਗਜੀਤ ਸਿੰਘ ਡੱਲੇਵਾਲ ਪਿਛਲੇ 23 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ। ਅੱਜ ਜੋ 14 ਦਸੰਬਰ ਨੂੰ ਸ਼ੰਬੂ ਬਾਰਡਰ ਤੇ ਸਰਕਾਰ ਵੱਲੋਂ ਕਿਸਾਨ ਤੇ ਹੋ ਰਹੇ ਤਸ਼ੱਦਦ ਨੂੰ ਨਾ ਸਹਿਣ ਕਰਦੇ ਹੋਏ,ਰਣਜੋਧ ਸਿੰਘ ਪਿੰਡ ਰੱਤਨਹੇੜੀ,ਖੰਨਾ ਨੇ ਸਲਫਾਸ ਨਿਗਲ ਲਈ ਸੀ,ਉਸ ਦੀ ਅੱਜ ਰਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਸ਼ਹਾਦਤ ਹੋ ਗਈ।ਜਿਸ ਦੇ ਵਿਰੋਧ ਵਿੱਚ ਅੱਜ ਦਾ ਰੇਲ ਰੋਕੋ ਅੰਦੋਲਨ ਪੁਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ।ਪਰ ਮੋਦੀ ਸਰਕਾਰ ਅੰਦੋਲਨ ਵੱਲ ਪਿੱਠ ਕਰਕੇ ਬੈਠੀ ਹੈ,ਮੰਗਾ ਨਹੀਂ ਮੰਨ ਰਹੀ ਦਿੱਲੀ ਅੰਦੋਲਨ ਦੌਰਾਨ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕਰਨ ਦੇ ਬਾਅਦ ਵੀ ਕੇਂਦਰ ਸਰਕਾਰ ਵੱਲੋਂ ਉਹਨਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਟੇਢੇ ਤਰੀਕ ਨਾਲ ਲਾਗੂ ਕਰਨ ਵਾਸਤੇ ਫਿਰ ਤੋਂ ਦੁਬਾਰਾ ਉਹਨਾਂ ਤਿੰਨਾਂ ਕਾਲੇ ਕਾਨੂੰਨਾਂ ਨੂੰ ਖੇਤੀ ਡਰਾਫਟ ਨੀਤੀ ਦਾ ਖਰੜਾ ਰਾਜਾ ਨੂੰ ਲਾਗੂ ਕਰਾਉਣ ਲਈ ਭੇਜਿਆ। ਜਿਨਾਂ ਸਮਾਂ ਕੇਂਦਰ ਜਿੰਨਾ ਸਮਾਂ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰਦੀ ਜਿਵੇਂ ਕਿ ਐਮ ਐਸ ਪੀ ਗਰੰਟੀ ਕਾਨੂੰਨ, ਫਸਲੀ ਬੀਮਾ ਯੋਜਨਾ, ਪ੍ਰਦੂਸ਼ਨ ਐਕਟ ਚੋਂ ਕਿਸਾਨਾਂ ਨੂੰ ਬਾਹਰ ਕਰਨਾ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨਾ, ਦਿੱਲੀ ਅੰਦੋਲਨ ਦੌਰਾਨ ਪਾਏ ਪਰਚੇ ਰੱਦ ਕਰਨ, ਬਿਜਲੀ ਸੋਧ ਬਿੱਲ ਰੱਦ ਕਰਨਾ ਅਤੇ ਚਿਪ ਵਾਲੇ ਸਮਾਰਟ ਮੀਟਰ ਲਾਉਣੇ ਬੰਦ ਕਰੇ ਸਰਕਾਰ ਆਦਿ ਮੰਗਾਂ ਨੂੰ ਲਾਗੂ ਕਰਵਾਉਣ ਤਕ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਕਿਸਾਨ ਆਗੂ ਧਰਮ ਸਿੰਘ ਸਿੱਧੂ ਰਣਜੀਤ ਸਿੰਘ, ਦੇ ਮੁਤਾਬਕ ਕੇਵਲ ਸਿੰਘ ,ਸਰਜੀਤ ਸਿੰਘ ਫੌਜੀ, ਗੁਰਮੇਲ ਸਿੰਘ ਜੀਓ ਬੱਗਾ, ਰਸ਼ਪਾਲ ਸਿੰਘ ਗੱਟਾ , ਗੁਰਬਖਸ਼ ਸਿੰਘ, ਦਵਿੰਦਰ ਸਿੰਘ ਫੁਲਰਵਾਲ, ਮੱਖਣ ਸਿੰਘ ਵਾਲਾ ਜਵਾਹਰ ਸਿੰਘ, ਵੀਰ ਸਿੰਘ, ਬੂਟਾ ਸਿੰਘ ਕਰੀਆ, ਰਜਿੰਦਰ ਸਿੰਘ ਫੁਲਰਵਨ, ਭੁਪਿੰਦਰ ਸਿੰਘ,ਪਰਮਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਗਦੀਸ਼ ਸਿੰਘ ਸਿੱਧੂਪੁਰ, ਰੁਪਿੰਦਰ ਸਿੰਘ ਤੇ ਨਿਰਮਲ ਸਿੰਘ ਭਾਰਤੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ, ਪਰਮਜੀਤ ਸਿੰਘ ਤੇ ਚਰਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਖੋਸਾ,ਆਦਿ ਆਗੂਆਂ ਨੇ ਸੰਬੋਧਨ ਕੀਤਾ।

Share it...

Leave a Reply

Your email address will not be published. Required fields are marked *