ਫਿਰੋਜ਼ਪੁਰ, 3 ਦਸੰਬਰ ( ਰਜਿੰਦਰ ਕੰਬੋਜ਼) । ਫਿਰੋਜ਼ਪੁਰ ਸਥਿਤ ਸਤਲੁਜ ਪ੍ਰੈਸ ਕਲੱਬ ਵਿਚ ਕੱਲ੍ਹ ਜਿਲਾ ਫਿਰੋਜ਼ਪੁਰ ਦੀਆਂ ਸ਼ਹਿਰਾਂ ਅਤੇ ਕਸਬਿਆਂ ਦੀਆਂ ਪ੍ਰੈਸ ਕਲੱਬਾਂ ਇਕੱਠੀਆਂ ਹੋਣਗੀਆਂ ਅਤੇ ਇਕੱਠੇ ਹੋ ਕੇ ਜਿਲਾ ਪੁਲਿਸ ਖਿਲਾਫ ਇੱਕ ਵੱਡਾ ਐਕਸ਼ਨ ਲੈ ਸਕਦੀਆਂ ਹਨ ਕਿਉਂਕਿ ਪਿਛਲੇ ਦਿਨਾਂ ਵਿੱਚ ਫਿਰੋਜਪੁਰ ਪੁਲਿਸ ਦੇਖੋ ਅਧਿਕਾਰੀਆਂ ਵੱਲੋਂ ਪ੍ਰੈਸ ਕਲੱਬ ਸਤਲੁਜ ਦੇ ਪ੍ਰਧਾਨ ਗੁਰਨਾਮ ਸਿੱਧੂ ਅਤੇ ਉਹਨਾਂ ਦੇ ਨਾਲ ਗਏ ਇੱਕ ਵਫਦ ਨਾਲ ਦੁਰ ਵਿਹਾਰ ਕੀਤਾ ਗਿਆ ਸੀ, ਜਿਸ ਦੇ ਸਬੰਧ ਵਿੱਚ ਪੱਤਰਕਾਰਾਂ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਤੇ ਜਿਸ ਦੇ ਮੱਦੇ ਨਜ਼ਰ ਕੱਲ੍ਹ ਸਾਰੇ ਜਿਲੇ ਦੀਆਂ ਕਲੱਬਾਂ ਇਕੱਠਾ ਹੋ ਕੇ ਕੀ ਐਕਸ਼ਨ ਲੈਂਦੀਆਂ ਨੇ ਇਸ ਨੂੰ ਲੈ ਕੇ ਖੂਫ਼ੀਆ ਤੰਤਰ ਦੀ ਨਿਗ੍ਹਾ ਕੱਲ ਦੀ ਮੀਟਿੰਗ ਤੇ ਟਿਕੀ ਹੈ ਕਿਉਕਿ ਪੱਤਰਕਾਰਾਂ ਤੇ ਪੁਲਿਸ ਵਿਚਾਲੇ ਤਾਲਮੇਲ ਸਹੀ ਨਹੀਂ ਚੱਲ ਰਿਹਾ ਤੇ ਪੱਤਰਕਾਰ ਭਾਈਚਾਰਾ ਦੇ ਕੰਮ ਲੰਬੇ ਸਮੇਂ ਤੋ ਲਟਕਾ ਰਿਹਾ ਹੈ ਤੇ ਪੱਤਰਕਾਰਾਂ ਨਾਲ ਪੁਲਿਸ ਵਲੋਂ ਦੁਰਵਿਹਾਰ ਕੀਤਾ ਗਿਆ ਜਿਸ ਕਾਰਨ ਸਾਰੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਫੈਲ ਗਿਆ, ਇਸ ਰੋਸ ਦੇ ਖਿਲਾਫ ਕੱਲ ਪੂਰੇ ਜਿਲ੍ਹੇ ਦੀਆਂ ਪ੍ਰੈਸ ਕਲੱਬਾਂ ਇਕੱਠੀਆਂ ਹੋ ਕੇ ਪੁਲਿਸ ਖਿਲਾਫ ਕੋਈ ਵੱਡਾ ਐਕਸ਼ਨ ਲੈ ਸਕਦੀਆਂ ਹਨ ।
Related Posts
ਪੁਲਿਸ ਨੇ ਕਾਬੂ ਕੀਤੇ ਚੋਰੀ ਦੇ ਸਮਾਨ ਸਮੇਤ ਦੋ ਮੁਲਜ਼ਮ
- Guruharsahailive
- November 15, 2024
- 0
ਟੀਬੀ ਮੁਕਤ ਭਾਰਤ ਅਭਿਆਨ ਤਹਿਤ 377 ਟੀਮਾਂ ਕਰਣਗੀਆਂ ਮਰੀਜਾਂ ਦੀ ਸ਼ਨਾਖ਼ਤ
- Guruharsahailive
- December 7, 2024
- 0
ਕਿਸਾਨਾਂ ਤੇ ਕੀਤੇ ਲਾਠੀ ਚਾਰਜ ਦੇ ਵਿਰੋਧ ‘ਚ ‘ਆਪ’ ਸਰਕਾਰ ਦਾ ਫੂਕਿਆ ਪੁਤਲਾ
- Guruharsahailive
- November 23, 2024
- 0