ਲਾਲਾ ਫਤਿਹ ਚੰਦ ਬਰਿਜ ਲਾਲ ਐਜੂਕੇਸ਼ਨ ਸੁਸਾਇਟੀ ਵੱਲੋਂ ਫਰੀ ਚੈੱਕਅੱਪ ਕੈਂਪ ਦਾ ਆਯੋਜਨ

ਗੁਰੂਹਰਸਹਾਏ ( ਗੁਰਮੀਤ ਸਿੰਘ), 11 ਦਸੰਬਰ। ਪਿੰਡ ਸਰੂਪ ਸਿੰਘ ਵਾਲਾ ਵਿਖੇ ਲਾਲਾ ਫਤਿਹ ਚੰਦ ਬਰਿਜ ਲਾਲ ਐਜੂਕੇਸ਼ਨ ਸੁਸਾਇਟੀ ਵੱਲੋਂ ਇੱਕ ਫਰੀ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐਚ ਕੇ ਐੱਲ ਹਸਪਤਾਲ ਗੁਰੂਹਰਸਹਾਏ ਦੇ ਡਾਕਟਰਾਂ ਦੀ ਵਿਸ਼ੇਸ਼ ਟੀਮ ਸੀਨੀਅਰ ਸਰਜਨ ਡਾਕਟਰ ਸੁਖਨੈਨ ਸਿੰਘ ਦੀ ਅਗਵਾਈ ਵਿੱਚ ਪੁੱਜੀ ਜਿੱਥੇ ਉਹਨਾਂ ਨੇ ਮਰੀਜ਼ਾਂ ਦਾ ਫਰੀ ਚੈੱਕਅੱਪ ਕੀਤਾ ਤੇ ਮੌਕੇ ‘ਤੇ ਦਵਾਈਆਂ ਵੀ ਦਿੱਤੀਆਂ। ਇਸ ਮੌਕੇ ਐਚਆਈਵੀ ਦੀ ਜਾਗਰੂਕਤਾ ਸਬੰਧੀ ਲੋਕਾਂ ਦੇ ਟੈਸਟ ਵੀ ਫ਼ਰੀ ਕੀਤੇ ਗਏ। ਇਸ ਕੈਂਪ ਦੌਰਾਨ ਲਾਲਾ ਫਤਿਹ ਚੰਦ ਬ੍ਰਿਜ ਲਾਲ ਐਜੂਕੇਸ਼ਨ ਸੁਸਾਇਟੀ ਦੇ ਪ੍ਰੋਜੈਕਟ ਮੈਨੇਜਰ ਅਮਨਦੀਪ ਸਿੰਘ, ਸਤਨਾਮ ਸਿੰਘ ਐੱਮ ਈ , ਕੌਂਸਲਰ ਸੋਨੀਆ ਭੱਟੀ, ਆਊਟ ਰੀਚ ਵਰਕਰ ਅਰਜੁਨ ਸਿੰਘ ,ਕਮਲਪ੍ਰੀਤ ਕੌਰ , ਆਸ਼ਾ ਵਰਕਰ ਸੋਨੂੰ ਸ਼ਰਮਾ ਤੋ ਇਲਾਵਾ ਪਿੰਡ ਦੇ ਸਰਪੰਚ ਸਮੇਤ ਪੰਚਾਇਤ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਪੁੱਜੇ ਤੇ ਕੈਂਪ ਦਾ ਲਾਹਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਕਟਰ ਸੁਖ ਨੈਣ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਪੇਂਡੂ ਖੇਤਰ ਵਿੱਚ ਲਗਾਏ ਜਾਣ ਦਾ ਮਕਸਦ ਲੋਕਾਂ ਨੂੰ ਏਡਜ ਪ੍ਰਤੀ ਜਾਗਰੂਕ ਅਤੇ ਉਹਨਾਂ ਦੇ ਟੈਸਟ ਕਰਕੇ ਨੂੰ ਜੜ੍ਹ ਨੂੰ ਫੜਨਾ ਹੈ। ਉਹਨਾਂ ਨੇ ਕਿਹਾ ਕਿ ਇਸ ਲਈ ਲਾਲਾ ਫਤਿਹ ਚੰਦ ਬਰਿਜ ਲਾਲ ਐਜੂਕੇਸ਼ਨ ਸੋਸਾਇਟੀ ਵੱਲੋਂ ਲਗਾਤਾਰ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਲਈ ਅਗਲਾ ਕੈਂਪ 19 ਦਸੰਬਰ ਨੂੰ ਪਿੰਡ ਕੇਸਰ ਸਿੰਘ ਵਾਲਾ ਵਿੱਚ ਲੱਗੇਗਾ, ਜਿੱਥੇ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਕੇ ਕੈਂਪ ਦਾ ਵੀ ਉਸ ਦਿਨ ਲਾਹਾ ਲੈ ਸਕਦੇ ਹਨ। ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੇ ਕੈਂਪ ਲਗਾਏ ਜਾਣਗੇ ਤੇ ਲੋਕਾਂ ਨੂੰ ਇਹ ਏਡਜ ਸੰਬੰਧੀ ਜਾਗਰੂਕ ਕੀਤਾ ਜਾਵੇਗਾ।

Share it...

Leave a Reply

Your email address will not be published. Required fields are marked *