ਰਾਣਾ ਗੁਰਮੀਤ ਸੋਢੀ ਨੂੰ ਲੱਗਾ ਡੂੰਘਾ ਸਦਮਾ, ਕੁੜਮ ਜਸਟਿਸ ਹਰਜੀਤ ਬੇਦੀ ਦਾ ਹੋਇਆ ਦਿਹਾਂਤ

ਗੁਰੂਹਰਸਹਾਏ, 21 ਨਵੰਬਰ (ਗੁਰਮੀਤ ਸਿੰਘ )। ਗੁਰੂਹਰਸਾਏ ਤੋਂ ਚਾਰ ਵਾਰ ਵਿਧਾਇਕ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਅੱਜ ਉਸ ਸਮੇਂ ਸਦਮਾ ਲੱਗਿਆ ਜਦ ਉਹਨਾਂ ਦੇ ਕੁੜਮ ਜਸਟਿਸ ਹਰਜੀਤ ਸਿੰਘ ਬੇਦੀ ਦਾ ਦਿਹਾਂਤ ਹੋ ਗਿਆ, ਜਿਸ ਨੂੰ ਲੈ ਕੇ ਵੱਖ-ਵੱਖ ਰਾਜਨੀਤੀਕ ਧਾਰਮਿਕ ਸਖਸ਼ੀਅਤਾਂ ਨੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅਦਾਰਾ ਗੁਰੂਹਰਸਹਾਏ ਲਾਈਵ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਿਆਸੀ ਸਕੱਤਰ ਰਾਜਾ ਕੁਮਾਰ ਨੇ ਦੱਸਿਆ ਕਿ ਸੋਢੀ ਪਰਿਵਾਰ ਨਾਲ ਉਹਨਾਂ ਦਾ ਅਥਾਹ ਪਿਆਰ ਸੀ ਪਰ ਜਸਟਿਸ ਬੇਦੀ ਦੀ ਦਿਹਾਤ ਤੋਂ ਬਾਅਦ ਪਰਿਵਾਰ ਨੂੰ ਡੂੰਘਾ ਸਦਮਾ ਲੱਗਿਆ ਹੈ।

Share it...

Leave a Reply

Your email address will not be published. Required fields are marked *