ਗੁਰੂਹਰਸਹਾਏ, 16 ਦਸੰਬਰ ( ਗੁਰਮੀਤ ਸਿੰਘ )। ਗੋਲੂ ਕਾ ਮੋੜ ਨੇੜੇ ਢਾਬੇ ਤੇ ਸਰਕਾਰੀ ਬੱਸ ਖੜੀ ਕਰ ਰੋਟੀ ਖਾਣ ਗਿਆ ਮਗਰੋੰ ਕੋਈ ਬੱਸ ਚੋਰੀ ਕਰ ਲੈ ਗਿਆ, ਜਿਸ ਦੀ ਭਾਲ ਕਰਨ ਤੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਦਿਆ ਬੱਸ ਬਰਾਮਦ ਕਰ ਲਈ ਗਈ ਹੈ। ਜਾਣਕਾਰੀ ਦਿੰਦੇ ਹੋਏ ਭਜਨ ਸਿੰਘ ਡਰਾਈਵਰ ਪੀ.ਆਰ.ਟੀ.ਸੀ ਫਰੀਦਕੋਟ ਨੇ ਦੱਸਿਆ ਕਿ ਉਹ ਅਤੇ ਉਸਦਾ ਸਾਥੀ ਕੰਡਕਟਰ ਨੇ ਦੇਰ ਸ਼ਾਮ ਸਰਕਾਰੀ ਬੱਸ ਨੰ. ਪੀ.ਬੀ 04 ਈ 2923 ਗੁਰੂ ਨਾਨਕ ਸ਼ੁੱਧ ਵੈਸ਼ਨੂੰ ਢਾਬਾ ਗੋਲੂ ਕਾ ਮੋੜ ਵਿਖੇ ਖੜੀ ਕਰਕੇ ਰੋਟੀ ਖਾਣ ਚਲੇ ਗਏ ਸੀ, ਜਦੋਂ ਉਹ ਵਾਪਸ ਆਏ ਤਾਂ ਉਕਤ ਬੱਸ ਨੂੰ ਕੋਈ ਚੋਰੀ ਕਰਕੇ ਲੈ ਗਿਆ। ਇਸ ਸਬੰਧ ਜਦ ਕੈਮਰੇ ਚੈੱਕ ਕਰਨ ਤੇ ਪਤਾ ਚੱਲਿਆ ਕਿ ਕਸ਼ਮੀਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਚੱਕ ਘੁਬਾਈ ਉਰਫ ਟਾਂਗਣ ਤਰ੍ਹਾਂ ਵਾਲੀ, ਮਮਦੋਟ ਅਤੇ ਗੋਰਾ ਪੁੱਤਰ ਸੋਹਨ ਸਿੰਘ ਬਸਤੀ ਭੱਟੀਆਂ, ਮਮਦੋਟ ਵੱਲੋਂ ਬੱਸ ਚੋਰੀ ਕੀਤੀ ਅਤੇ ਕਸ਼ਮੀਰ ਨੂੰ ਗ੍ਰਿਫਤਾਰ ਕਰਕੇ ਬੱਸ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਗੁਰੂਹਰਸਹਾਏ ਪੁਲਿਸ ਨੇ ਦੋਹਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।