ਨੌਜਵਾਨ ਦੇ ਇਲਾਜ਼ ਲਈ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਨੇ ਸੌਂਪੀ ਪੰਜਾਹ ਹਜ਼ਾਰ ਦੀ ਰਾਸ਼ੀ

ਗੁਰੂਹਰਸਹਾਏ, 16 ਦਸੰਬਰ ( ਗੁਰਮੀਤ ਸਿੰਘ)। ਬਹੁਤ ਹੀ ਭਿਆਨਕ ਬਿਮਾਰੀ ਫਰੈਡਿਕ ਅਟੈਕਸੀਆਈ ਨਾਲ ਪੀੜ੍ਹਤ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਚੱਕ ਮਹੰਤਾਂ ਵਾਲਾ ਬੁੰਗੀ ਦੇ ਨੌਜਵਾਨ ਭੋਲੂ ਹਾਂਡਾ ਦੇ ਇਲਾਜ ਵਾਸਤੇ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੇ ਆਗੂਆਂ ਵੱਲੋਂ ਹਰੇਕ ਮੈਂਬਰ ਦੇ ਸਹਿਯੋਗ ਨਾਲ ਇਕੱਤਰ ਕੀਤੀ ਪੰਜਾਹ ਹਜਾਰ ਦੀ ਰਾਸ਼ੀ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਐਸ ਐਚ ਓ ਗੁਰੂਹਰਸਹਾਏ ਨੂੰ ਸਤਿਕਾਰ ਸਹਿਤ ਨਾਲ ਲੈ ਕੇ ਭੇਂਟ ਕੀਤੀ। ਇਸ ਸਮੇਂ ਦਾਸ ਸਿਮਰਜੀਤ ਸਿੰਘ ਸੰਧੂ, ਸੂਬਾ ਆਗੂ ਸਰਦਾਰ ਗੁਰਪਰੀਤ ਸਿੰਘ ਝੋਕ ਮੋਹੜੇ, ਗੁਰਪਰੀਤ ਸਿੰਘ ਅਲਫੂ ਕੇ, ਹਰਜਿੰਦਰ ਸਿੰਘ ਚੱਕ ਸੈਦੋਕੇ ਵੀ ਹਾਜਿਰ ਸਨ।

Share it...

Leave a Reply

Your email address will not be published. Required fields are marked *