ਗੁਰੂਹਰਸਹਾਏ, 28 ਨਵੰਬਰ (ਗੁਰਮੀਤ ਸਿੰਘ)। ਹਲਕਾ ਗੁਰੂਹਰਸਹਾਏ ਵਿੱਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ, ਜਿਸ ਤਹਿਤ ਅੱਜ ਇੱਕ ਹੋਰ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਹਲਕਾ ਗੁਰੂਹਰਸਹਾਏ ਦੇ ਪਿੰਡ ਕੋਹਰ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ ਅਤੇ ਮ੍ਰਿਤਕ ਨੌਜਵਾਨ ਦੀ ਪਛਾਣ ਦਿਲਬਾਗ ਸਿੰਘ (42) ਪੁੱਤਰ ਸ਼ੋਭਾ ਸਿੰਘ ਵਜੋਂ ਹੋਈ ਹੈ, ਜਿਸ ਵੱਲੋਂ ਨਸ਼ੇ ਦਾ ਟੀਕਾ ਲਗਾਇਆ ਗਿਆ ਸੀ ਪਰ ਵੱਧ ਓਵਰਡੋਜ਼ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੇ ਦੋ ਬੱਚੇ ਵੀ ਸਨ ਅਤੇ ਉਸ ਨੂੰ ਕੁਝ ਦਿਨ ਪਹਿਲਾ ਹੀ ਨਸ਼ਾ ਛਡਾਊ ਕੇਂਦਰ ਤੋਂ ਵਾਪਸ ਲਿਆਦਾ ਗਿਆ ਸੀ, ਉੱਧਰ ਇਸ ਘਟਨਾ ਮਗਰੋਂ ਪਿੰਡ ਵਾਸੀਆਂ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਹਲਕੇ ਅੰਦਰ ਵੱਧ ਰਹੇ ਨਸ਼ੇ ਨੂੰ ਬੰਦ ਕਰਵਾਉਣ ਦੀ ਪੋਰਜ਼ੋਰ ਅਪੀਲ ਕੀਤੀ ਜਾ ਰਹੀ ਹੈ।
Related Posts
ਭਾਜਪਾ ਆਗੂ ਰਾਣਾ ਸੋਢੀ ਵੱਲੋਂ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ
- Guruharsahailive
- December 12, 2024
- 0
ਡੇਰਾ ਸ਼੍ਰੀ ਭਜਨਗੜ੍ਹ ਦੇ ਸੰਤਾਂ ਦੀ ਸਲਾਨਾ ਬਰਸੀ ਸ਼ਰਧਾ ਨਾਲ ਮਨਾਈ ਜਾ ਰਹੀ
- Guruharsahailive
- November 25, 2024
- 0
ਤਰਕਸ਼ੀਲ ਸੁਸਾਇਟੀ ਵੱਲੋਂ ਮੈਗਜ਼ੀਨ “ਤਰਕਸ਼ੀਲ” ਕੀਤਾ ਗਿਆ ਰਿਲੀਜ਼
- Guruharsahailive
- November 20, 2024
- 0