ਫਿਰੋਜਪੁਰ, 13 ਨਵੰਬਰ (ਰਜਿੰਦਰ ਕੰਬੋਜ਼)। ਆਉਂਦੇ ਸ਼ੁੱਕਰਵਾਰ 15 ਨਵੰਬਰ ਨੂੰ ਰਿਲੀਜ ਹੋ ਰਹੀ ਪੰਜਾਬੀ ਫ਼ਿਲਮ “ਸੈਕਟਰ 17” ਦੀ ਟੀਮ ਫ਼ਿਲਮ ਦੇ ਪ੍ਰਚਾਰ ਲਈ ਫਿਰੋਜ਼ਪੁਰ ਵਿੱਚ ਪਹੁੰਚੀ। ਐਕਸ਼ਨ ਤੇ ਡਰਾਮੇ ਦਾ ਸੁਮੇਲ ਇਸ ਫ਼ਿਲਮ ਵਿੱਚ ਪ੍ਰਿੰਸ ਕੰਵਲਜੀਤ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿੰਸ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਹ ਫਿਲਮ ਉਸਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ। ਇਸ ਫਿਲਮ ਦਾ ਨਾਂ ਚੰਡੀਗੜ੍ਹ ਦੇ ਸੈਕਟਰ 17 ‘ਤੇ ਰੱਖਿਆ ਗਿਆ ਹੈ। ਇਹ ਫਿਲਮ ਇੱਕ ਆਮ ਨੌਜਵਾਨ ਦੀ ਆਪਣੇ ਹੱਕਾਂ ਦੇ ਖਾਤਰ ਸੰਘਰਸ਼ ਦੀ ਕਹਾਣੀ ਹੈ। ਇਹ ਫਿਲਮ ਪੰਜਾਬ ਦੇ ਪੁਰਾਣੇ ਦੌਰ ਦੀ ਕਹਾਣੀ ਹੈ। ਪ੍ਰਿੰਸ ਮੁਤਾਬਕ ਇਸ ਫਿਲਮ ਵਿੱਚ ਉਸਦਾ ਕਿਰਦਾਰ ਪ੍ਰਗਟ ਸਿੰਘ ਦੇ ਨੌਜਵਾਨ ਦਾ ਹੈ, ਜੋ ਆਪਣੇ ਹੱਕਾਂ ਦੀ ਲੜਾਈ ਲੜਦਾ ਹੈ। ਇਸ ਫਿਲਮ ਦੀ ਕਹਾਣੀ ਵੀ ਉਸਨੇ ਖੁਦ ਲਿਖੀ ਹੈ। ਇਸ ਫਿਲਮ ਵਿੱਚ ਉਸ ਨਾਲ ਭੂਮਿਕਾ ਸ਼ਰਮਾ, ਹੌਬੀ ਧਾਲੀਵਾਲ, ਯਸ਼ਪਾਲ ਸ਼ਰਮਾ, ਗੁਰਿੰਦਰ ਮਕਨਾ, ਦਿਲਾਵਰ ਸਿੱਧੂ, ਕਵੀ ਸਿੰਘ, ਮੰਨਤ ਸਿੰਘ, ਸੁੱਖੀ ਚਾਹਲ, ਦੀਪ ਮਨਦੀਪ, ਅਮਨ ਚੀਮਾ ਸਮੇਤ ਹੋਰ ਕਈ ਨਾਮੀ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਮੁਨੀਸ ਭੱਟ ਦੀ ਡਾਇਰੈਕਟ ਕੀਤੀ ਇਸ ਫਿਲਮ ਵਿੱਚ ਭੂਮਿਕਾ ਸ਼ਰਮਾ ਨੇ ਬਤੌਰ ਹੀਰੋਇਨ ਮੁੱਖ ਭੂਮਿਕਾ ਨਿਭਾਈ ਹੈ। “ਅਦਿੱਤਯਸ ਗੁਰੱਪ” ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਹਰਮਨਦੀਪ ਸੂਦ ਹਨ। ਇਸ ਮੌਕੇ ਹਾਜ਼ਰ ਨਾਮਵਾਰ ਅਦਾਕਾਰ ਤੇ ਮੰਚ ਸੰਚਾਲਕ ਹਰਿੰਦਰ ਭੁੱਲਰ ਤੇ ਗੁਰਨਾਮ ਸਿੱਧੂ ਨੇ ਫਿਲਮ ਦੀ ਟੀਮ ਦਾ ਸੁਆਗਤ ਕਰਦਿਆਂ ਦੱਸਿਆ ਕਿ ਪੰਜਾਬੀ ਸਿਨਮਾ ਇਸ ਵੇਲੇ ਬੁਲੰਦੀਆਂ ਛੂਹ ਰਿਹਾ ਹੈ।
Related Posts
ਫਿਰੋਜ਼ਪੁਰ – ਫਾਜ਼ਿਲਕਾ ਰੋਡ ਤੇ ਸੰਘਣੀ ਧੁੰਦ ‘ਚ ਵਾਪਰੇ ਹਾਦਸੇ
- Guruharsahailive
- December 18, 2024
- 0