ਫਿਰੋਜ਼ਪੁਰ, 18 ਦਸੰਬਰ ( ਰਜਿੰਦਰ ਕੰਬੋਜ਼) ਅੱਜ ਸਵੇਰੇ ਪਈ ਸੰਘਣੀ ਧੁੰਦ ਦੌਰਾਨ ਜਲਾਲਾਬਾਦ ਤੋਂ ਚੱਲੀ ਪ੍ਰਾਈਵੇਟ ਬੱਸ ਨਾਲ ਪਿੰਡ ਭੂਰੇ ਕਲਾ ਕੋਲ ਹਾਦਸਾ ਵਾਪਰਿਆ ਹੈ। ਬੱਸ ਵਿਚ
ਵਿਦਿਆਰਥੀਆਂ ਸਵਾਰ ਸਨ ਜੋ ਮੁਹਾਰ ਕਾਲਜ ਵਿਖੇ ਪੇਪਰ ਦੇਣ ਜਾ ਰਹੇ ਸੀ ਤਾਂ ਜਦ ਪਿੰਡ ਭੂਰੇ ਕਲਾਂ ਬੱਸ ਪਹੁੰਚੀ ਜਿੱਥੇ ਅੱਗੇ ਚੱਲ ਰਹੇ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਵਿੱਚ ਸਵਾਰ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਅਾਂ ਹਨ, ਜਿਨ੍ਹਾਂ ਨੁੂੰ ਹਸਪਤਾਲ ਪਹੁੰਚਾ ਕੇ ਟ੍ਰੀਟਮੈੰਟ ਕੀਤਾ ਗਿਆ। ਇਸ ਤੋਂ ਇਲਾਵਾ ਫਿਰੋਜ਼ਪੁਰ- ਫਾਜ਼ਿਲਕਾ ਰੋਡ ਤੇ ਸੰਘਣੀ ਧੁੰਦ ਚ ਹੋਰ ਹਾਦਸੇ ਵੀ ਵਾਪਰਨ ਦੀ ਖਬਰ ਮਿਲੀ ਹੈ।