ਦਿੱਲੀ , 17 ਦਸੰਬਰ ( ਬਿਊਰੋ) ਸਾਬਕਾ ਸਾਂਸਦ ਮੈੰਬਰ ਜਗਮੀਤ ਸਿੰਘ ਬਰਾੜ ਵੱਲੋਂ ਅੱਜ ਕ੍ਰਿਸ਼ੀ ਭਵਨ ਦਿੱਲੀ ਵਿਖੇ ਖੇਤੀਬਾੜੀ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਉਨ੍ਹਾਂ ਨੇ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ ਮਰਨ ਵਰਤ ਰੱਖਣ ਬਾਰੇ ਦਿਲੀ ਹਮਦਰਦੀ ਜ਼ਾਹਰ ਕੀਤੀ ਅਤੇ ਡੱਲੇਵਾਲ ਜੀ ਦੀਆਂ ਤਿੰਨ ਪ੍ਰਮੁੱਖ ਮੰਗਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿਚ ਐਮਐਸ ਸਵਾਮੀਨਾਥਨ ਰਿਪੋਰਟ ਦਾ ਪੂਰਾ ਲਾਗੂ ਕਰਨਾ, ਸਾਰੀਆਂ ਉਪਜਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ, ਨਵੀਂ ਡਰਾਫਟ ਜੋ ਮੰਡੀ ਪ੍ਰਣਾਲੀ ਨੂੰ ਤਬਾਹ ਕਰ ਸਕਦੀ ਹੈ ਉਸ ਬਾਰੇ ਚਰਚਾ ਕੀਤੀ । ਜਗਮੀਤ ਬਰਾੜ ਨੇ ਦੱਸਿਆ ਕਿ ਇਸ ਮੌਕੇ ਉਹਨਾਂ ਕਿਹਾ ਕੀ ਦੇਸ਼ ਦੇ ਕਿਸਾਨਾਂ ਲਈ ਮੇਰੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।