ਫਿਰੋਜ਼ਪੁਰ ਪੁਲਿਸ ਦੀ ਕਾਰਗੁਜਾਰੀ ਸਬੰਧੀ ਸਤਲੁਜ਼ ਪ੍ਰੈਸ ਕਲੱਬ ਨੇ ਰਾਜਪਾਲ, ਮੁੱਖ ਮੰਤਰੀ ਸਮੇਤ ਡੀ.ਜੀ.ਪੀ ਪੰਜਾਬ ਨੂੰ ਲਿਖੇ ਪੱਤਰ

ਫਿਰੋਜ਼ਪੁਰ, 10 ਦਸੰਬਰ (ਰਜਿੰਦਰ ਕੰਬੋਜ਼) । ਫਿਰੋਜ਼ਪੁਰ ਪੁਲਿਸ ਦੀ ਕਾਰਗੁਜਾਰੀ ਸਬੰਧੀ ਅੱਜ ਸਤਲੁਜ਼ ਪ੍ਰੈਸ ਕਲੱਬ ਫਿ਼ਰੋਜ਼ਪੁਰ ਵੱਲੋਂ ਲਿਖਤੀ ਪੱਤਰ ਰਾਜਪਾਲ ਪੰਜਾਬ, ਮੁੱਖ ਮੰਤਰੀ ਪੰਜਾਬ ਸਮੇਤ ਡੀ.ਜੀ.ਪੀ ਪੰਜਾਬ ਨੂੰ ਲਿਖੇ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਲੱਬ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਮਹੀਨਿਆਂ ਤੋਂ ਪੈਡਿੰਗ ਪਏ ਮਸਲੇ ਹੱਲ ਨਾ ਕਰਨ ਅਤੇ ਮਾੜੇ ਵਤੀਰੇ ਸਬੰਧੀ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਤਾਂ ਆਮ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਸਮੂਹ ਪੱਤਰਕਾਰਾਂ ਵੱਲੋਂ ਇਕ ਮੱਤ ਹੁੰਦਿਆਂ ਲਿਖੇ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਿ਼ਲ੍ਹਾ ਪ੍ਰਸ਼ਾਸਨ ਅੱਗੇ ਰੱਖਦੇ ਹਾਂ ਤਾਂ ਜ਼ੋ ਸਹੀ ਸਮੇਂ ਤੇ ਲੋਕਾਂ ਦੀ ਮੱਦਦ ਹੋ ਸਕੇ, ਜਿ਼ਲ੍ਹਾ ਪੁਲਿਸ ਦੀਆਂ ਚੰਗੀਆਂ ਪ੍ਰਾਪਤੀਆਂ ਵੀ ਲੋਕਾਂ ਸਾਹਮਣੇ ਰੱਖਦੇ ਹਾਂ, ਪਰ ਸਾਡੀਆਂ ਆਪਣੀਆਂ ਹੀ ਜਾਇਜ਼ ਦਰਖਾਸਤਾਂ ਦਾ ਹੱਲ ਫਿ਼ਰੋਜ਼ਪੁਰ ਪੁਲਿਸ ਵੱਲੋਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਐਸ.ਐਸ.ਪੀ ਅਤੇ ਹੋਰ ਅਧਿਕਾਰੀਆਂ ਨੂੰ ਮਿਲ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਇਕ ਪੱਤਰਕਾਰ ਦਾ ਟਰੱਕ ਵੀ ਖੋਹ ਲਿਆ ਗਿਆ ਅਤੇ ਇਕ ਮਹੀਨੇ ਬਾਅਦ ਜਾ ਕੇ ਗਲਤ ਰਿਪੋਰਟ ਦਰਜ ਕਰਕੇ ਦੋਸ਼ੀਆਂ ਨੂੰ ਫਾਇਦਾ ਪਹੁੰਚਾਇਆ ਗਿਆ, ਫਿਰ ਏਸੇ ਰਿਪੋਰਟ ਵਿਚ ਜੁਰਮ ਵਿਚ ਵਾਧਾ ਵੀਕ ਰ ਦਿੱਤਾ ਗਿਆ, ਏਥੇ ਹੀ ਬੱਸ ਨਹੀਂ ਸਗੋਂ ਦੋਸ਼ੀਆਂ ਵੱਲੋਂ ਜਮਾਨਤ ਲੈਣ ਵੇਲੇ ਪੁਲਿਸ ਅਧਿਕਾਰੀਆਂ ਨੇ ਰਿਪੋਰਟ ਵਿਚ ਲੱਗੇ ਜ਼ਰੂਰੀ ਕਾਗਜ਼ਾਤ ਹੀ ਕੱਢ ਲਏ ਗਏ ਅਤੇ ਦੋਸ਼ੀਆਂ ਨੂੰ ਜਮਾਨਤ ਦਿਵਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਡੇ ਇਕ ਪੱਤਰਕਾਰ ਦੀ ਪਤਨੀ ਨੂੰ ਬਿਨ੍ਹਾਂ ਲੇਡੀ ਪੁਲਿਸ ਦੇ ਨਾਕੇ ਉੱਤੇ ਪੌਣਾ ਘੰਟਾ ਜਲੀਲ ਕੀਤਾ ਗਿਆ ਤਾਂ ਜ਼ੋ ਕੋਈ ਵੀ ਪੱਤਰਕਾਰ ਪੁਲਿਸ ਦੀਆਂ ਨਾਕਾਮਯਾਬੀਆਂ ਨਾ ਛਾਪੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਪੁਲਿਸ ਨੇ ਕੁਝ ਐਕਸ਼ਨ ਨਹੀਂ ਲਿਆ, ਹੋਰ ਵੀ ਕਈ ਦਰਖਾਸਤਾਂ ਦੇ ਚੁੱਕੇ ਹਾਂ, ਪਰ ਜਿ਼ਲ੍ਹਾ ਪੁਲਿਸ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ। ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਉਲਟਾ ਹੁਣ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਚੁੱਪ ਕਰਕੇ ਬੈਠ ਜਾਓ ਨਹੀਂ ਤਾਂ ਪਰਚੇ ਠੋਕ ਦੇਵਾਂਗੇ, ਸਾਨੂੰ ਡਰ ਹੈ ਕਿ ਜਿਲ੍ਹਾ ਪੁਲਿਸ ਸਾਡੇ ਪੱਤਰਕਾਰਾਂ ਉਪਰ ਗਲਤ ਪਰਚੇ ਦਰਜ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰੈਸ ਅਤੇ ਪੁਲਿਸ ਵਿਚਕਾਰ ਤਾਲਮੇਲ ਨਾ ਹੋਣ ਕਰਕੇ ਫਿ਼ਰੋਜ਼ਪੁਰ ਵਿਚ ਵਾਰਦਾਤਾਂ ਵਿਚ ਵਾਧਾ ਹੋਇਆ ਹੈ ਅਤੇ ਪੁਲਿਸ ਵੱਲੋਂ ਪ੍ਰੈਸ ਵੱਲੋਂ ਦਿੱਤੀਆਂ ਜਾਣ ਵਾਲੀਆਂ ਜਾਣਕਾਰੀਆਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ, ਜਿਥੇ ਪੁਲਿਸ ਵੱਲੋਂ ਲਗਾਤਾਰ ਲਾਰੇ ਲਗਾਏ ਜਾ ਰਹੇ ਹਨ, ਉਥੇ ਐਸ.ਪੀ (ਐਚ) ਵੱਲੋਂ ਪੱਤਰਕਾਰਾਂ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ ਅਤੇ ਬੇਇਜ਼ਤੀ ਕਰਕੇ ਦਫਤਰ ਵਿਚੋਂ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਲਿਖੇ ਪੱਤਰ ਵਿਚ ਬੇਨਤੀ ਕੀਤੀ ਗਈ ਹੈ ਕਿ ਪੱਤਰਕਾਰਾਂ ਦੀਆਂ ਜਾਇਜ਼ ਦਰਖਾਸਤਾਂ ਦਾ ਹੱਲ ਕੀਤਾ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੀਨੀਅਰ ਪੱਤਰਕਾਰ ਜਸਵਿੰਦਰ ਸਿੰਘ ਸੰਧੂ, ਵਿਜੈ ਸ਼ਰਮਾ, ਸੁਖਜਿੰਦਰ ਸਿੰਘ ਸੰਧੂ, ਸੁਖਵਿੰਦਰ ਸੁੱਖ, ਤਰੁਨ ਜੈਨ, ਸੁਖਵਿੰਦਰ ਸਿੰਘ, ਰਾਕੇਸ਼ ਕਪੂਰ, ਮਹਾਂਵੀਰ ਸਿੰਘ, ਸਰਬਜੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

Share it...

Leave a Reply

Your email address will not be published. Required fields are marked *