ਫ਼ਿਰੋਜ਼ਪੁਰ, 9 ਦਸੰਬਰ ( ਰਜਿੰਦਰ ਕੁਮਾਰ )। ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਵੱਲੋਂ ਇਰਾਦਾ ਕਤਲ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਆਗੂਆਂ ਨੂੰ ਬਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਾਲ 2013 ਦੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ‘ਚ ਕਾਂਗਰਸ ਆਗੂ ਵੱਲੋਂ ਬਲਾਕ ਮਮਦੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਰਦੇਵ ਸਿੰਘ ਮਾਨ, ਗੁਰਸੇਵਕ ਸਿੰਘ ਮਾਨ, ਰੋਹਿਤ ਕੁਮਾਰ ਮੌਂਟੂ ਵੋਹਰਾ ਅਤੇ ਬਚਿੱਤਰ ਸਿੰਘ ਵੱਲੋਂ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਗਾਏ ਜਾਣ ਤੇ ਮਾਣਯੋਗ ਅਦਾਲਤ ਦੇ ਹੁਕਮਾਂ ‘ਤੇ ਵਰਦੇਵ ਸਿੰਘ ਮਾਨ ਉਰਫ਼ ਨੋਨੀ ਮਾਨ, ਗੁਰਸੇਵਕ ਸਿੰਘ ਮਾਨ ਉਰਫ਼ ਕੈਸ਼ ਮਾਨ, ਰੋਹਿਤ ਵੋਹਰਾ ਉਰਫ਼ ਮੌਂਟੂ ਵੋਹਰਾ ਅਤੇ ਬਚਿੱਤਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। ਚਲੇ ਕੇਸ ਦੌਰਾਨ ਨਾਮਜ਼ਦ ਅਕਾਲੀ ਆਗੂਆਂ ਵਿਰੁੱਧ ਮਾਮਲਾ ਦਾਇਰ ਕਰਵਾਉਣ ਵਾਲੇ ਸ਼ਿਕਾਇਤਕਰਤਾ ਅਦਾਲਤ ਵਿਚ ਗਵਾਹੀ ਨਹੀਂ ਦੇਣ ਆਏ । ਜਿਸ ਦੇ ਚਲਦੇ ਹੋਏ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਦੀ ਅਦਾਲਤ ਨੇ ਵਰਦੇਵ ਸਿੰਘ ਮਾਨ ਉਰਫ਼ ਨੋਨੀ ਮਾਨ , ਗੁਰਸੇਵਕ ਸਿੰਘ ਮਾਨ ਉਰਫ਼ ਕੈਸ਼ ਮਾਨ ਰੋਹਿਤ ਵੋਹਰਾ ਉਰਫ਼ ਮੋਂਟੂ ਵੋਹਰਾ ਅਤੇ ਬਚਿੱਤਰ ਸਿੰਘ ਨੂੰ ਬਰੀ ਕਰ ਦਿੱਤਾ ਹੈ ।