ਫਾਜਿਲਕਾ, 7 ਦਸੰਬਰ ( ਲਖਵੀਰ ਸਿੰਘ)। ਫਾਜਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸੀਨੀਅਰ ਅਫਸਰਾਨ ਅਤੇ ਇੰਸਪੈਕਟਰ ਲੇਖ ਰਾਜ, ਮੁੱਖ ਅਫਸਰ ਥਾਣਾ ਸਿਟੀ ਫਾਜ਼ਿਲਕਾ ਦੀ ਨਿਗਰਾਨੀ ਹੇਠ ਥਾਣਾ ਸਿਟੀ ਫਾਜ਼ਿਲਕਾ ਦੇ ਸ.ਥ: ਮਲਕੀਤ ਸਿੰਘ ਵੱਲੋ ਬਲਜੀਤ ਸਿੰਘ ਉਰਫ ਬਿੱਲਾ ਪੁੱਤਰ ਬੋਹੜ ਸਿੰਘ ਵਾਸੀ ਬਲੰਦੇ ਵਾਲੀ ਬਸਤੀ ਥਾਣਾ ਸਦਰ ਫਿਰੋਜਪੁਰ ਨੂੰ ਸ਼ੱਕ ਦੇ ਬਿਨਾਹ ਤੇ ਸ਼ਾਹ ਪੈਲੇਸ ਦੇ ਨਜ਼ਦੀਕ ਰੋਕਿਆ, ਜਿਸਨੂੰ ਕਾਬੂ ਕਰਕੇ ਉਸ ਪਾਸ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਤਲਾਸ਼ੀ ਕੀਤੀ ਗਈ ਤਾਂ ਬੈਗ ਵਿਚੋ ਮੋਮੀ ਲਿਫਾਫੇ ਵਿਚੋ 01 ਕਿਲੋ 800 ਗ੍ਰਾਮ ਅਫੀਮ ਬ੍ਰਾਮਦ ਹੋਈ। ਮੁਲਜ਼ਮ ਬਲਜੀਤ ਸਿੰਘ ਉਰਫ ਬਿੱਲੇ ਦੇ ਖਿਲਾਫ ਮੁਕੱਦਮਾ ਨੰਬਰ 180 ਮਿਤੀ 05-12-2024 ਜੁਰਮ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਾਜ਼ਿਲਕਾ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ । ਏਐੱਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਉਹਨਾਂ ਪਾਸੋ ਬੈਕਵਾਰਡ ਅਤੇ ਫਾਰਵਰਡ ਲਿੰਕ ਸਬੰਧੀ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
Related Posts
14 ਦਸੰਬਰ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ
- Guruharsahailive
- December 12, 2024
- 0