ਸਾਦਿਕ ਸ਼ਹਿਰ ‘ਚ ਮਾਣਯੋਗ ਸ.ਲਖਵਿੰਦਰ ਸਿੰਘ ਢਿੱਲੋਂ ਜਿਲਾ ਯੂਥ ਅਫ਼ਸਰ ਅਤੇ ਸ.ਮਨਜੀਤ ਸਿੰਘ ਭੁੱਲਰ ਲੇਖਾ ਅਤੇ ਪ੍ਰੋਗਰਾਮ ਅਫ਼ਸਰ ਨਹਿਰੂ ਯੁਵਾ ਕੇਂਦਰ ਫਰੀਦਕੋਟ ਦੀ ਸਮੁੱਚੀ ਟੀਮ ਵੱਲੋ ਦੀਵਾਲੀ ਦੇ ਤਿਉਹਾਰਨੂੰ ਮੁੱਖ ਰੱਖਦਿਆਂ ਸਾਦਿਕ ਸ਼ਹਿਰ ‘ਚ ਸਫਾਈ ਅਭਿਆਨ ਕਰਵਾਇਆ ਗਿਆ,ਇਹ ਮੁਹਿੰਮ 27 ਅਕਤੂਬਰ ਤੋਂ 30 ਅਕਤੂਬਰ ਤੱਕ ਚਲਾਈ ਜਾ ਰਹੀ ਹੈ,ਇਸ ਮੌਕੇ ਸਾਦਿਕ ਸ਼ਹਿਰ ਦੇ ਬਜ਼ਾਰ ਚ ਸਫਾਈ ਕੀਤੀ ਗਈ,ਇਸ ਦੌਰਾਨ ਵਲੰਟੀਅਰਜ਼ ਵੱਲੋਂ ਗਲੀਆਂ,ਨਾਲੀਆਂ,ਚਾਰ ਦੀਵਾਰੀ ਦੀਆਂ ਕੰਧਾਂ ਦੇ ਨਾਲ ਕੂੜਾ-ਕਰਕਟ ਘਾਹ-ਬੂਟੀ ਅਤੇ ਪਲਾਸਟਿਕ ਦੀਆਂ ਵਸਤਾਂ ਨੂੰ ਸਾਫ ਕੀਤਾ ਗਿਆ,ਇਸ ਮੌਕੇ ਮਾਈ ਭਾਰਤ ਪੋਰਟਲ ਦੀ ਟੀਮ ਵੱਲੋਂ ਵਲੰਟੀਅਰਜ਼ ਨੂੰ ਕਿੱਟਾਂ ਵੀ ਪ੍ਰਦਾਨ ਕੀਤੀਆਂ ਗਈਆਂ।ਅੰਤ ਵਿੱਚ ਸੰਸਥਾ ਦੇ ਮੁਖੀ ਡਾ.ਦੀਪਕ ਅਰੋੜਾ ਨੇ ਨਹਿਰੂ ਯੁਵਾ ਕੇਂਦਰ ਫ਼ਰੀਦਕੋਟ ਦੀ ਸਮੁੱਚੀ ਟੀਮ ਦੀ ਇਸ ਸਫਾਈ ਅਭਿਆਨ ਮੁਹਿੰਮ ਕਰਕੇ ਸ਼ਲਾਘਾ ਕੀਤੀ,ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਵੀ ਕੀਤਾ ਅਤੇ ਦੀਵਾਲੀ ਦੇ ਤਿਉਹਾਰ ਦੇ ਸਬੰਧ ਚ ਸਾਰਿਆਂ ਨੂੰ ਪਟਾਖਿਆਂ ਤੋਂ ਗ਼ੁਰੇਜ਼ ਕਰਨ ਲਈ ਪ੍ਰੇਰਿਤ ਕੀਤਾ,ਅਤੇ ਸਾਰਿਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਹੋਕਾ ਦਿੱਤਾ ਅਤੇ ਕਿਹਾ ਕਿ ਸਾਨੂੰ ਦਿਵਾਲੀ ਵਾਲੇ ਦਿਨ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਗਰੀਨ ਦਿਵਾਲੀ ਮਨਾਉਣ ਦਾ ਮਨੋਰਥ ਪ੍ਰਾਪਤ ਕੀਤਾ ਜਾ ਸਕੇ।