ਪੀਸੀਐਸ ਦੀ ਪ੍ਰੀਖਿਆ ਪਾਸ ਕੀਤੇ ਅਮਨਦੀਪ ਦੇ ਘਰ ਪਹੁੰਚੇ ਵਿਧਾਇਕ ਫੌਜਾ ਸਿੰਘ ਸਰਾਰੀ

ਗੁਰੂਹਰਸਹਾਏ , 23 ਦਸੰਬਰ ( ਗੁਰਮੀਤ ਸਿੰਘ )। ਪੀ ਸੀ ਐੱਸ ਦੀ ਪ੍ਰੀਖਿਆ ਪਾਸ ਕਰਨ ਵਾਲੇ ਗੁਰੂਹਰਸਹਾਏ ਦੇ ਅਮਨਦੀਪ ਦੇ ਘਰ ਵਧਾਈ ਦੇਣ ਹਲਕੇ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਚਰਨਜੀਤ ਕੌਰ ਪਹੁੰਚੇ । ਇਸ ਮੌਕੇ ਜਾਣਕਾਰੀ ਸਾਂਝਾ ਕਰਦੇ ਹੋਏ ਹਲਕੇ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਦਸਵਾਂ ਰੈਂਕ ਹਾਸਲ ਕਰਨ ਵਾਲੇ ਅਮਨਦੀਪ ਨੇ ਜੋ ਹਲਕੇ ਦਾ ਮਾਨ ਸਨਮਾਨ ਵਧਾਇਆ ਹੈ ਇਸ ਦੇ ਲਈ ਪੂਰਾ ਪਰਿਵਾਰ ਵਧਾਈ ਦੇ ਪਾਤਰ ਹਨ । ਉਹਨਾਂ ਨੇ ਇਸ ਮੌਕੇ ਪਰਿਵਾਰਿਕ ਮੈਂਬਰਾਂ ਦੇ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਕੇ ਅਤੇ ਉਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਵਿਧਾਇਕ ਦਾ ਘਰ ਪਹੁੰਚਣ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ । ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਅੱਜ ਜੋ ਅਮਨਦੀਪ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਇਸ ਦੇ ਨਾਲ ਹਲਕਾ ਗੁਰੂਹਰਸਹਾਏ ਅਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਨਾਮ ਪੰਜਾਬ ਵਿੱਚ ਰੋਸ਼ਨ ਹੋਇਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 10ਵਾਂ ਸਥਾਨ ਪ੍ਰਾਪਤ ਕਰਨਾ ਸਾਡੇ ਹਲਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਉਹਨਾਂ ਨੇ ਕਿਹਾ ਕਿ ਅਮਨ ਜੋ ਕਿ ਇੱਕ ਪਹਿਲਾ ਕਲਰਕ ਦੀ ਪੋਸਟ ਤੇ ਸੀ ਜਿਸ ਤੋਂ ਬਾਅਦ ਉਸ ਨੇ ਤਿਆਰੀ ਕਰਦੇ ਹੋਏ ਅੱਜ ਪੀਸੀਐਸ ਦੀ ਪ੍ਰੀਖਿਆ ਪਾਸ ਕਰਕੇ ਹਲਕੇ ਦਾ ਮਾਣ ਵਧਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸਾਰੀ ਮਿਹਨਤ ਉਹਨਾਂ ਦੀ ਧਰਮ ਪਤਨੀ ਦੇ ਸਦਕਾ ਹੋਇਆ ਹੈ ਜਿਨ੍ਹਾਂ ਨੇ ਦਿਨ ਰਾਤ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਤੇ ਕਿਹਾ ਕਿ ਤੁਸੀਂ ਇਸ ਪ੍ਰੀਖਿਆ ਨੂੰ ਪਾਸ ਕਰਨਾ ਹੈ ਤੇ ਜਿਸ ਦਾ ਪਰਿਣਾਮ ਇਹ ਆਇਆ ਹੈ ਕਿ ਅਮਨਦੀਪ ਨੇ ਪੀਸੀਐਸ ਦੀ ਪ੍ਰੀਖਿਆ ਵਿੱਚ ਦਸਵਾਂ ਸਥਾਨ ਹਾਸਲ ਕਰਕੇ ਸਾਡੇ ਹਲਕੇ ਦਾ ਮਾਣ ਵਧਾਇਆ ਹੈ । ਇਸ ਮੌਕੇ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਗੁਰੂ ਹਰ ਸਹਾਇ ਦੇ ਵਿੱਚ ਹੁਣ ਆਈਪੀਐਸ ਅਫਸਰ ਬਣਨਗੇ ਕਿਉਂਕਿ ਅਮਨਦੀਪ ਨੌਜਵਾਨਾਂ ਲਈ ਪ੍ਰੇਰਨਾ ਬਣ ਗਿਆ ਹੈ ਜਿਸ ਤੋਂ ਹੋਰਾਂ ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਪੀਸੀਐਸ ਦੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੇ ਅਧਿਕਾਰੀ ਦੇ ਰੂਪ ਤੇ ਆਪਣਾ ਅਹੁਦਾ ਸੰਭਾਲ ਸਕਣ ।

Share it...

Leave a Reply

Your email address will not be published. Required fields are marked *