ਫਿਰੋਜ਼ਪੁਰ, 24 ਦਸੰਬਰ (ਰਜਿੰਦਰ ਕੰਬੋਜ਼)। ਪਿਛਲੇ ਦਿਨੀ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ(ਦਿਗਵਿਜੇ ਪਾਲ ਸ਼ਰਮਾ) ਦੀ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਨਾਲ ਪੰਜਾਬ ਭਵਨ ਵਿੱਚ ਹੋਈ। ਜਿਸ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਨੇ ਮਿਡਲ ਸਕੂਲ ਨੂੰ ਬੰਦ ਕਰਨ ਦੀ ਤਜਵੀਜ਼ ਪੇਸ਼ ਕਰ ਦਿੱਤੀ। ਜਿਸ ਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ(ਦਿਗਵਿਜੇ ਪਾਲ ਸ਼ਰਮਾ) ਨੇ ਆਪਣਾ ਰੋਸ ਪ੍ਰਗਟ ਕੀਤਾ। ਮੀਟਿੰਗ ਦੌਰਾਨ ਸੀ.ਐਂਡ.ਵੀ. ਕਾਡਰ ਦੀ ਤਨਖਾਹ ਕਟੌਤੀ ‘ਤੇ ਗੱਲ ਕੀਤੀ ਤਾਂ ਸਿੱਖਿਆ ਮੰਤਰੀ ਨੇ ਕੋਈ ਬਹੁਤਾ ਗੌਰ ਨਾ ਕੀਤਾ। ਅਧਿਆਪਕ ਆਗੂਆਂ ਰਾਜੀਵ ਕੁਮਾਰ ਹਾਂਡਾ, ਸੁਖਜਿੰਦਰ ਸਿੰਘ ਖਾਨਪੁਰ, ਬਲਵਿੰਦਰ ਸਿੰਘ ਭੁੱਟੋ ਅਤੇ ਬਲਰਾਮ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਦਾ ਵਤੀਰਾ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਕੋਈ ਵਧੀਆ ਨਹੀਂ ਸੀ। ਸਿੱਖਿਆ ਮੰਤਰੀ ਪੰਜਾਬ ਮੀਟਿੰਗ ਦੌਰਾਨ ਅੱਧ ਵਿਚਕਾਰ ਹੀ ਉੱਠ ਕੇ ਚਲੇ ਗਏ। ਅਧਿਆਪਕ ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੇ ਵਤੀਰੇ ਅਤੇ ਅਧਿਆਪਕਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਅੱਜ ਪੰਜਾਬ ਭਰ ਦੇ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ(ਦਿਗਵਿਜੇ ਪਾਲ ਸ਼ਰਮਾ) ਦੇ ਸੱਦੇ ‘ਤੇ ਸਿੱਖਿਆ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅਧਿਆਪਕ ਆਗੂਆਂ ਬਲਵਿੰਦਰ ਸਿੰਘ ਸੰਧੂ, ਗਗਨਦੀਪ ਸਿੰਘ ਬਰਾੜ, ਪਰਮਿੰਦਰ ਸਿੰਘ ਸੋਢੀ ਅਤੇ ਜਗਸੀਰ ਸਿੰਘ ਗਿੱਲ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅਧਿਆਪਕਾਂ ਦੀਆਂ ਮੰਗਾਂ ਸੀ.ਐਂਡ ਵੀ. ਕਾਡਰ ਦੀ ਤਨਖਾਹ ਕਟੌਤੀ, ਕੰਪਿਊਟਰ ਟੀਚਰਾਂ ਨੂੰ ਸਿੱਖਿਆ ਵਿਭਾਗ ‘ਚ ਰੈਗੂਲਰ ਕਰਨਾ, ਓ.ਡੀ.ਐੱਲ. ਅਧਿਆਪਕਾਂ ਨੂੰ ਤੁਰੰਤ ਰੈਗੂਲਰ ਦੇ ਨਿਯੁਕਤੀ ਪੱਤਰ ਜਾਰੀ ਕਰਨਾ, ਪੇਂਡੂ ਭੱਤਾ, ਪੁਰਾਣੀ ਪੈਨਸ਼ਨ ਦੀ ਬਹਾਲੀ , ਬਦਲੀਆਂ ਵਿੱਚ ਡਾਟਾ ਮਿਸ ਮੈਚ ਨੂੰ ਇੱਕ ਮੌਕਾ ਦੇਣਾ, ਹਰ ਤਰਾਂ ਦੀਆਂ ਪ੍ਰਮੋਸ਼ਨਾ ਕਰਨਾ, ਪ੍ਰਮੋਸ਼ਨਾ ਵਿੱਚ ਸਾਰੇ ਸਟੇਸ਼ਨ ਸੋ਼ਅ ਕਰਨਾ, 2364,5994 , ਦਫ਼ਤਰੀ ਮੁਲਾਜ਼ਮਾਂ ਨੂੰ ਪੱਕਾ ਕਰਕੇ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨਾ, ਡੀ.ਏ. ਜਾਰੀ ਕਰਨਾ ਆਦਿ ਮੰਗਾਂ ਤੇ ਜੇਕਰ ਸਰਕਾਰ ਛੇਤੀ ਗੌਰ ਨਹੀਂ ਕਰਦੀ ਤਾਂ ਪੰਜਾਬ ਦੇ ਅਧਿਆਪਕ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣਗੇ। ਇਸ ਸਮੇਂ ਮੈਡਮ ਸ਼ਹਿਨਾਜ ਨਰੂਲਾ, ਬਲਵਿੰਦਰ ਕੌਰ ਬਹਿਲ, ਮੰਜੂ ਸ਼ਰਮਾ, ਸੁਰਜੀਤ ਕੌਰ, ਗੁਰਦੀਪ ਕੌਰ, ਗੁਰਦੇਵ ਸਿੰਘ ਭਾਗੋਕੇ, ਗੁਰਪ੍ਰੀਤ ਸਿੰਘ, ਦਵਿੰਦਰ ਗਿੱਲ, ਬਲਰਾਜ ਲੁਹਾਮ, ਹਰਪਾਲ ਸਿੰਘ, ਭੁਪਿੰਦਰ ਸਿੰਘ, ਅਜੇ ਕੁਮਾਰ, ਮਨੀਸ਼ ਗੁਪਤਾ, ਰਣਜੀਤ ਸਿੰਘ ਖਾਲਸਾ ਜੀਓ, ਗੁਰਮੀਤ ਸਿੰਘ ਧੰਮ, ਮਹਿਤਾਬ ਸਿੰਘ, ਸੁਖਪ੍ਰੀਤ ਸਿੰਘ ਬਰਾੜ, ਹਰਜਿੰਦਰ ਸਿੰਘ, ਸੰਦੀਪ ਸਹਿਗਲ, ਰਤਨਦੀਪ ਸਿੰਘ, ਰਾਜੇਸ਼ ਕੁਮਾਰ, ਦਵਿੰਦਰ ਕੁਮਾਰ, ਦਲਵਿੰਦਰ ਸਿੰਘ, ਜਗਸੀਰ ਸਿੰਘ, ਮਨਜੀਤ ਸਿੰਘ ਰੁਮਾਣਾ, ਲਖਵੀਰ ਸਿੰਘ ਔਲਖ, ਰਾਕੇਸ਼ ਕੁਮਾਰ, ਅਵਤਾਰ ਸਿੰਘ ਪੁਰੀ, ਸੁਖਵਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਅਨਵਰ, ਸਮੀਰ, ਮਾਹਲਾ ਰਾਮ, ਸੁਖਜੀਤ ਗਿੱਲ, ਸੁਖਵਿੰਦਰ ਸਿੰਘ ਭੁੱਲਰ, ਜਗਸੀਰ ਕੁਮਾਰ, ਆਦਿ ਹਾਜ਼ਰ ਸਨ।